Home / Punjabi News / PNB ਘਪਲਾ : ਨੀਰਵ ਮੋਦੀ ਦੇ ਭਰਾ ਖਿਲਾਫ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ

PNB ਘਪਲਾ : ਨੀਰਵ ਮੋਦੀ ਦੇ ਭਰਾ ਖਿਲਾਫ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ

PNB ਘਪਲਾ : ਨੀਰਵ ਮੋਦੀ ਦੇ ਭਰਾ ਖਿਲਾਫ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ

ਮੁੰਬਈ — ਪੰਜਾਬ ਨੈਸ਼ਨਲ ਬੈਂਕ ਨਾਲ 13,600 ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਮੁੱਖ ਦੋਸ਼ੀ ਨੀਰਵ ਮੋਦੀ ਦੇ ਭਰਾ ਨਿਹਾਲ ਮੋਦੀ ਦੇ ਖਿਲਾਫ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਈ.ਡੀ. ਨੇ ਇੰਟਰਪੋਲ ਤੋਂ ਨੇਹਲ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਅਪੀਲ ਕੀਤੀ ਸੀ।
40 ਸਾਲ ਦਾ ਨਿਹਾਲ ਨੇ ਫਿਲਹਾਲ ਬੈਲਜਿਅਮ ਦੀ ਨਾਗਰਿਕਤਾ ਹਾਸਲ ਕੀਤੀ ਹੋਈ ਹੈ ਅਤੇ ਅਮਰੀਕਾ ‘ਚ ਰਹਿ ਰਿਹਾ ਹੈ। ਉਸ ‘ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ। ਉਸ ‘ਤੇ ਪੰਜਾਬ ਨੈਸ਼ਨਲ ਬੈਂਕ ਦੇ ਪੈਸੇ ਇਧਰ-ਓਧਰ ਕਰਨ ‘ਚ ਨੀਰਵ ਮੋਦੀ ਦੀ ਸਹਾਇਤਾ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਸਬੂਤਾਂ ਨਾਲ ਛੇੜਛਾੜ ਕਰਨ ਦਾ ਵੀ ਦੋਸ਼ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੋਸ਼ ਲਗਾਇਆ ਹੈ ਕਿ ਘਪਲੇ ਦਾ ਪਤਾ ਲੱਗਣ ਦੇ ਬਾਅਦ ਉਸਨੇ ਦੁਬਈ ਅਤੇ ਹਾਂਗਕਾਂਗ ‘ਚ ਰਹਿ ਰਹੇ ਸਾਰੇ ਡਾਇਰੈਕਟਰਾਂ ਦੇ ਸੈਲ ਫੋਨ ਨੂੰ ਖਤਮ ਕਰ ਦਿੱਤਾ ਹੈ ਅਤੇ ਉਨ੍ਹਾਂ ਲਈ ਟਿਕਟ ਬੁੱਕ ਕਰਵਾਇਆ ਸੀ।
ਮੌਜੂਦਾ ਸਮੇਂ ‘ਚ ਨੀਰਵ ਮੋਦੀ ਇੰਗਲੈਂਡ ਦੀ ਜੇਲ ‘ਚ ਹੈ। ਲੰਡਨ ਦੀ ਵੇਸਟਮਿੰਸਟਰ ਕੋਰਟ ‘ਚ ਉਸਦੀ ਹਵਾਲਗੀ ਲਈ ਸੁਣਵਾਈ ਚਲ ਰਹੀ ਹੈ। ਈ.ਡੀ. ਨੇ ਨੀਰਵ ਮੋਦੀ ਦੀ 637 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਜਾਇਦਾਦ ਭਾਰਤ ਸਮੇਤ ਚਾਰ ਹੋਰ ਦੇਸ਼ਾਂ ‘ਚ ਸਥਿਤ ਹੈ। ਇਸ ਦੇ ਨਾਲ ਹੀ ਬੈਂਕ ਬੈਲੇਂਸ ਆਦਿ ਵੀ ਭਾਰਤ, ਬ੍ਰਿਟੇਨ ਅਤੇ ਨਿਊਯਾਰਕ ਸਮੇਤ ਕਈ ਥਾਵਾਂ ‘ਤੇ ਸਥਿਤ ਹੈ। ਅਜਿਹੇ ਬਹੁਤ ਹੀ ਘੱਟ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ‘ਚ ਭਾਰਤੀ ਏਜੰਸੀਆਂ ਨੇ ਕਿਸੇ ਅਪਰਾਧਿਕ ਮਾਮਲੇ ਦੀ ਜਾਂਚ ਦੇ ਸਿਲਸਿਲੇ ‘ਚ ਵਿਦੇਸ਼ ‘ਚ ਜਾਇਦਾਦ ਜ਼ਬਤ ਕੀਤੀ ਹੋਵੇ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਈ.ਡੀ. ਨੇ ਇਸੇ ਮਾਮਲੇ ‘ਚ ਇਕ ਹੋਰ ਦੋਸ਼ੀ ਆਦਿੱਤਯ ਨਾਨਾਵਤੀ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …