Home / Punjabi News / NRC ਲਾਗੂ ਹੋਈ ਤਾਂ ਮਨੋਜ ਤਿਵਾੜੀ ਨੂੰ ਛੱਡਣੀ ਪਵੇਗੀ ਦਿੱਲੀ : ਕੇਜਰੀਵਾਲ

NRC ਲਾਗੂ ਹੋਈ ਤਾਂ ਮਨੋਜ ਤਿਵਾੜੀ ਨੂੰ ਛੱਡਣੀ ਪਵੇਗੀ ਦਿੱਲੀ : ਕੇਜਰੀਵਾਲ

NRC ਲਾਗੂ ਹੋਈ ਤਾਂ ਮਨੋਜ ਤਿਵਾੜੀ ਨੂੰ ਛੱਡਣੀ ਪਵੇਗੀ ਦਿੱਲੀ : ਕੇਜਰੀਵਾਲ

ਨਵੀਂ ਦਿੱਲੀ— ਆਸਾਮ ਦੀ ਤਰ੍ਹਾਂ ਰਾਜਧਾਨੀ ਦਿੱਲੀ ‘ਚ ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ (ਐੱਨ.ਆਰ.ਸੀ.) ਲਾਗੂ ਹੋਵੇਗੀ ਜਾਂ ਨਹੀਂ, ਇਸ ‘ਤੇ ਹਾਲੇ ਕੁਝ ਸਾਫ਼ ਨਹੀਂ ਹੈ ਪਰ ਪੱਖ-ਵਿਰੋਧੀਆਂ ਵਲੋਂ ਬਿਆਨਬਾਜ਼ੀ ਸ਼ੁਰੂ ਹੋ ਚੁਕੀ ਹੈ। ਹੁਣ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ‘ਤੇ ਭਾਜਪਾ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ‘ਤੇ ਤੰਜ਼ ਕੱਸਿਆ। ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ ਐੱਨ.ਆਰ.ਸੀ. ਲਾਗੂ ਹੋਣ ‘ਤੇ ਸਭ ਤੋਂ ਪਹਿਲਾਂ ਮਨੋਜ ਤਿਵਾੜੀ ਨੂੰ ਦਿੱਲੀ ਛੱਡਣੀ ਪਵੇਗੀ।
ਜ਼ਿਕਰਯੋਗ ਹੈ ਕਿ ਆਸਾਮ ਤੋਂ ਬਾਅਦ ਮਨੋਜ ਤਿਵਾੜੀ ਇਕ ਨਹੀਂ ਸਗੋਂ ਕਈ ਵਾਰ ਰਾਜਧਾਨੀ ‘ਚ ਵੀ ਇਸ ਨੂੰ ਲਾਗੂ ਕਰਨ ਦੀ ਮੰਗ ਕਰ ਚੁਕੇ ਹਨ। ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਇਸ ਲਈ ਮਿਲੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਧਾਨੀ ‘ਚ ਬਹੁਤ ਸਾਰੇ ਘੁਸਪੈਠੀਏ ਹਨ, ਜਿਨ੍ਹਾਂ ਨੂੰ ਬਾਹਰ ਕੀਤਾ ਜਾਣਾ ਚਾਹੀਦਾ। ਇਸ ‘ਤੇ ਬੁੱਧਵਾਰ ਨੂੰ ਅਰਵਿੰਦ ਕੇਜਰੀਵਾਲ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ,”ਜੇਕਰ ਦਿੱਲੀ ‘ਚ ਐੱਨ.ਆਰ.ਸੀ. ਲਾਗੂ ਹੋਇਆ ਤਾਂ ਸਭ ਤੋਂ ਪਹਿਲਾਂ ਮਨੋਜ ਤਿਵਾੜੀ ਨੂੰ ਦਿੱਲੀ ਛੱਡਣੀ ਪਵੇਗੀ।”
ਕੇਜਰੀਵਾਲ ਨੇ ਇਹ ਗੱਲ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ‘ਚ ਕਹੀ। ਉਹ ਉਨ੍ਹਾਂ ਨੇ ਕਿਰਾਏਦਾਰਾਂ ਲਈ ਪ੍ਰੀਪੇਡ ਮੀਟਰ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ। ਕੇਜਰੀਵਾਲ ਨੇ ਦੱਸਿਆ ਕਿ ਇਸ ਯੋਜਨਾ ਦਾ ਨਾਂ ਮੁੱਖ ਮੰਤਰੀ ਕਿਰਾਏਦਾਰ ਬਿਜਲੀ ਮੀਟਰ ਯੋਜਨਾ ਹੋਵੇਗਾ। ਇਸ ‘ਚ ਕਿਰਾਏ ‘ਤੇ ਉੱਠੇ ਮਕਾਨਾਂ ‘ਤੇ ਪ੍ਰੀਪੇਡ ਮੀਟਰ ਲਗਾਏ ਜਾਣਗੇ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …