Home / Punjabi News / INX ਮੀਡੀਆ ਮਾਮਲਾ : ਜੇਲ ‘ਚ ਬੰਦ ਇੰਦਰਾਣੀ ਮੁਖਰਜੀ ਤੋਂ ਪੁੱਛ-ਗਿੱਛ ਕਰੇਗੀ CBI

INX ਮੀਡੀਆ ਮਾਮਲਾ : ਜੇਲ ‘ਚ ਬੰਦ ਇੰਦਰਾਣੀ ਮੁਖਰਜੀ ਤੋਂ ਪੁੱਛ-ਗਿੱਛ ਕਰੇਗੀ CBI

INX ਮੀਡੀਆ ਮਾਮਲਾ : ਜੇਲ ‘ਚ ਬੰਦ ਇੰਦਰਾਣੀ ਮੁਖਰਜੀ ਤੋਂ ਪੁੱਛ-ਗਿੱਛ ਕਰੇਗੀ CBI

ਨਵੀਂ ਦਿੱਲੀ— ਆਈ.ਐੱਨ.ਐਕਸ. ਮੀਡੀਆ ਮਾਮਲੇ ‘ਚ ਸੀ.ਬੀ.ਆਈ. ਮੰਗਲਵਾਰ ਨੂੰ ਇੰਦਰਾਣੀ ਮੁਖਰਜੀ ਤੋਂ ਪੁੱਛ-ਗਿੱਛ ਕਰੇਗੀ। ਸੀ.ਬੀ.ਆਈ. ਮੁੰਬਈ ਦੇ ਬਾਈਕੁਲਾ ਜੇਲ ‘ਚ ਆਈ.ਐੱਨ.ਐਕਸ. ਮੀਡੀਆ ਦੀ ਸਾਬਕਾ ਡਾਇਰੈਕਟਰ ਅਤੇ ਹੁਣ ਸਰਕਾਰੀ ਗਵਾਹ ਬਣ ਚੁਕੀ ਇੰਦਰਾਣੀ ਮੁਖਰਜੀ ਤੋਂ ਸਵਾਲ-ਜਵਾਬ ਕਰੇਗੀ। ਸੂਤਰਾਂ ਦਾ ਕਹਿਣਾ ਹੈ ਕਿ ਸੀ.ਬੀ.ਆਈ. ਇੰਦਰਾਣੀ ਤੋਂ ਕੁਝ ਸਪੱਸ਼ਟੀਕਰਨ ਚਾਹੁੰਦੀ ਹੈ। ਇਸ ਤੋਂ ਪਹਿਲਾਂ ਵਿਸ਼ੇਸ਼ ਅਦਾਲਤ ਨੇ ਸੀ.ਬੀ.ਆਈ. ਦੀ ਪਟੀਸ਼ਨ ਨੂੰ ਸਵੀਕਾਰ ਕਰ ਕੇ ਇੰਦਰਾਣੀ ਤੋਂ ਪੁੱਛ-ਗਿੱਛ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ। ਸੀ.ਬੀ.ਆਈ. ਦਾ ਕਹਿਣਾ ਸੀ ਕਿ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਵਿੱਤੀ ਲੈਣ-ਦੇਣ ਲਈ ਉਹ ਇੰਦਰਾਣੀ ਤੋਂ ਪੁੱਛ-ਗਿੱਛ ਕਰਨਾ ਚਾਹੁੰਦੀ ਹੈ।
ਦੱਸਣਯੋਗ ਹੈ ਕਿ ਇਸ ਮਾਮਲੇ ‘ਚ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਚਿਦਾਂਬਰਮ ਦੀ ਗ੍ਰਿਫਤਾਰੀ ਦੇ ਪਿੱਛੇ ਇੰਦਰਾਣੀ ਮੁਖਰਜੀ ਅਤੇ ਪੀਟਰ ਮੁਖਰਜੀ ਦੇ ਬਿਆਨ ਦੀ ਅਹਿਮ ਭੂਮਿਕਾ ਮੰਨੀ ਗਈ। ਦਿੱਲੀ ਦੀ ਇਕ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ 4 ਜੁਲਾਈ ਨੂੰ ਆਈ.ਐੱਨ.ਐਕਸ. ਮੀਡੀਆ ਮਾਮਲੇ ‘ਚ ਇੰਦਰਾਣੀ ਮੁਖਰਜੀ ਨੂੰ ਸਰਕਾਰੀ ਗਵਾਹ ਬਣਨ ਦੀ ਮਨਜ਼ੂਰੀ ਦਿੱਤੀ ਸੀ।
ਇਹ ਹੈ ਮਾਮਲਾ
ਪੂਰਾ ਮਾਮਲਾ ਆਈ.ਐੱਨ.ਐਕਸ. ਮੀਡੀਆ ਨੂੰ ਫੋਰਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ (ਐੱਫ.ਆਈ.ਪੀ.ਬੀ.) ਤੋਂ ਗੈਰ-ਕਾਨੂੰਨੀ ਤੌਰ ‘ਤੇ ਮਨਜ਼ੂਰੀ ਦਿਵਾਉਣ ਨਾਲ ਜੁੜਿਆ ਹੈ। ਇਸ ‘ਚ ਆਈ.ਐੱਨ.ਐਕਸ. ਨੇ 305 ਕਰੋੜ ਰੁਪਏ ਦਾ ਵਿਦੇਸ਼ੀ ਨਿਵੇਸ਼ ਹਾਸਲ ਕੀਤਾ ਸੀ। ਇਸ ਕੇਸ ‘ਚ ਗੜਬੜੀ ਕਾਰਤੀ ਚਿਦਾਂਬਰਮ ਰਾਹੀਂ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਤੱਕ ਪਹੁੰਚੀ ਅਤੇ 15 ਮਈ 2017 ‘ਚ ਸੀ.ਬੀ.ਆਈ. ਨੇ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ ਦੀ ਮਨਜ਼ੂਰੀ ‘ਚ ਬੇਨਿਯਮੀਆਂ ਕਾਰਨ ਪਹਿਲੀ ਐੱਫ.ਆਈ.ਆਰ. ਦਰਜ ਕੀਤੀ। ਇਸ ਤੋਂ ਬਾਅਦ ਸਾਲ 2018 ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਮਨੀ ਲਾਂਡਰਿੰਗ ਮਾਮਲੇ ‘ਚ ਕੇਸ ਦਰਜ ਕੀਤਾ।

Check Also

ਤਰਨਜੀਤ ਸੰਧੂ, ਰਵਨੀਤ ਬਿੱਟੂ, ਚਰਨਜੀਤ ਚੰਨੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ

ਚੰਡੀਗੜ੍ਹ, 10 ਮਈ ਤਰਨਜੀਤ ਸਿੰਘ ਸੰਧੂ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਰਵਨੀਤ ਸਿੰਘ ਬਿੱਟੂ ਅਤੇ …