Home / Punjabi News / Champions Trophy ਦੱਖਣੀ ਅਫਰੀਕਾ ਵੱਲੋਂ ਅਫ਼ਗਾਨਿਸਤਾਨ ਨੂੰ 316 ਦੌੜਾਂ ਦਾ ਟੀਚਾ

Champions Trophy ਦੱਖਣੀ ਅਫਰੀਕਾ ਵੱਲੋਂ ਅਫ਼ਗਾਨਿਸਤਾਨ ਨੂੰ 316 ਦੌੜਾਂ ਦਾ ਟੀਚਾ

ਕਰਾਚੀ, 21 ਫਰਵਰੀ

ਦੱਖਣੀ ਅਫਰੀਕਾ ਨੇ Ryan Rickleton (103) ਦੇ ਸੈਂਕੜੇ ਤੇ ਤਿੰਨ ਹੋਰਨਾਂ ਬੱਲੇਬਾਜ਼ਾਂ ਕਪਤਾਨ Temba Bavuma, Rassie van der Dussen ਤੇ Aiden Markram ਦੇ ਨੀਮ ਸੈਂਕੜਿਆਂ ਦੀ ਬਦੌਲਤ ਆਈਸੀਸੀ Champions Trophy ਦੇ ਗਰੁੱਪ ਬੀ ਦੇ ਮੁਕਾਬਲੇ ਵਿਚ ਅਫ਼ਗ਼ਾਨਿਸਤਾਨ ਨੂੰ ਜਿੱਤ ਲਈ 316 ਦੌੜਾਂ ਦਾ ਟੀਚਾ ਦਿੱਤਾ ਹੈ।

ਅਫ਼ਰੀਕੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 315 ਦੌੜਾਂ ਬਣਾਈਆਂ। ਰਿਆਨ ਰਿਕਲਟਨ ਨੇ 103 ਦੌੜਾਂ ਦੀ ਪਾਰੀ ਵਿਚ 7 ਚੌਕੇ ਤੇ 1 ਛੱਕਾ ਜੜਿਆ। ਕਪਤਾਨ ਟੈਂਬਾ ਬਵੂਮਾ ਨੇ 58 ਦੌੜਾਂ  ਜਦੋਂਕਿ ਰੈਸੀ ਵਾਨ ਡਰ ਡੁਸੈਨ ਤੇ ਏਡਨ ਮਾਰਕਰਾਮ ਨੇ 52-52 ਦੌੜਾਂ ਦੀ ਪਾਰੀ ਖੇਡੀ। ਮਾਰਕਰਾਮ ਨੇ 36 ਗੇਂਦਾਂ ਵਿਚ 52 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਇਸ ਦੌਰਾਨ 6 ਚੌਕੇ ਤੇ 1 ਛੱਕਾ ਲਾਇਆ। ਡੇਵਿਡ ਮਿੱਲਰ 14 ਦੌੜਾਂ ਹੀ ਬਣਾ ਸਕਿਆ। ਅਫ਼ਗਾਨਿਸਤਾਨ ਲਈ ਮੁਹੰਮਦ ਨਬੀ ਨੇ ਦੋ ਜਦੋਂਕਿ ਐੱਫ.ਫਾਰੂਕੀ, ਅਜ਼ਮਤਉੱਲਾ ਓਮਰਜ਼ਈ ਤੇ ਨੂਰ ਅਹਿਮਦ ਨੇ ਇਕ ਇਕ ਵਿਕਟ ਲਈ। -ਪੀਟੀਆਈ


Source link

Check Also

Top 10 Punjabi News Headlines and Trends from 15 July 2026

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ …