ਨਵੀਂ ਦਿੱਲੀ— ਕਰਨਾਟਕ ਚੋਣਾਂ ਵਿਚਕਾਰ ਭਾਰਤੀ ਜਨਤਾ ਪਾਰਟੀ ਹੁਣ ਤੋਂ ਹੀ 2019 ਲੋਕਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ। ਬੀ.ਜੇ.ਪੀ ਨੇ ਆਉਣ ਵਾਲੀ 17 ਮਈ ਨੂੰ ਆਪਣੇ ਸਾਰੇ ਰਾਸ਼ਟਰੀ ਮੋਰਚਿਆਂ ਦੀ ਬੈਠਕ ਬੁਲਾਈ ਹੈ। ਰਾਸ਼ਟਰੀ ਮੋਰਚੇ ਦੀ ਕਾਰਜ ਕਮੇਟੀ ਦੀ ਬੈਠਕ ਦਿੱਲੀ ਦੇ ਸਿਵਿਕ ਸੈਂਟਰ ‘ਚ ਹੋਵੇਗੀ। ਇਸ ਬੈਠਕ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਵੀ ਸੰਬੋਧਨ ਕਰਨਗੇ। ਸ਼ੁੱਕਰਵਾਰ ਨੂੰ ਪਾਰਟੀ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਪਿਛਲੇ ਕੁਝ ਸਮੇਂ ‘ਚ ਮੋਦੀ ਸਰਕਾਰ ਨੂੰ ਕਈ ਖੇਤਰਾਂ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ‘ਚ ਦਲਿਤ, ਮੁਸਲਿਮ, ਮਜ਼ਦੂਰ, ਕਿਸਾਨ, ਐਸ.ਸੀ/ਐਸ.ਟੀ, ਅਲਪ-ਸੰਖਿਅਕ ਮੋਰਚਾ, ਮਹਿਲਾ ਮੋਰਚਾ ਸਮੇਤ ਕਈ ਮੋਰਚੇ ਸ਼ਾਮਲ ਹੋਣਗੇ। ਹੁਣ ਪਾਰਟੀ ਦੇ ਸਾਰੇ ਸੀਨੀਅਰ ਨੇਤਾ ਕਰਨਾਟਕ ਚੋਣਾਂ ‘ਚ ਵਿਅਸਥ ਹਨ। ਕਰਨਾਟਕ ਦੇ ਨਤੀਜੇ ਵੀ 15 ਮਈ ਨੂੰ ਆ ਜਾਣਗੇ। ਇਸ ਦੇ ਬਾਅਦ ਹੀ 17 ਮਈ ਨੂੰ ਇਹ ਬੈਠਕ ਹੋਵੇਗੀ। ਇਸ ਦੇ ਇਲਾਵਾ 16 ਮਈ ਨੂੰ ਕੇਂਦਰ ਦੀ ਮੋਦੀ ਸਰਕਾਰ ਵੀ ਆਪਣੇ ਚਾਰ ਸਾਲ ਪੂਰੇ ਕਰ ਰਹੀ ਹੈ।
Check Also
ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…
Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …
Asian Tribune Your Multilingual Newspaper covering World and local news News