Home / Punjabi News / Apple ਨੇ ਰੂਸ ਵਿੱਚ ਬੰਦ ਕੀਤੀ ਆਈਫੋਨ ਦੀ ਸਪਲਾਈ

Apple ਨੇ ਰੂਸ ਵਿੱਚ ਬੰਦ ਕੀਤੀ ਆਈਫੋਨ ਦੀ ਸਪਲਾਈ

Apple ਨੇ ਰੂਸ ਵਿੱਚ ਬੰਦ ਕੀਤੀ ਆਈਫੋਨ ਦੀ ਸਪਲਾਈ

ਐਪ ਸਟੋਰ ਤੋਂ ਹਟਾਏ ਐਪਸ, ਰੂਸੀ ਨਿਊਜ਼ ਐਪਸ RTਅਤੇ Sputnik ਨੂੰ ਐਪ ਸਟੋਰ ਤੋਂ ਹਟਾਇਆ
 
ਯੂਕਰੇਨ ਵਿੱਚ ਚੱਲ ਰਹੀ ਜੰਗ ਵਿਚਕਾਰ ਐਪਲ ਨੇ ਰੂਸ ਖਿਲਾਫ ਕਾਰਵਾਈ ਕਰਦਿਆਂ ਰੂਸ ਵਿਚ ਸਾਰੇ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਦਾ ਲਗਾਉਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਐਪਲ ਨੇ ਰੂਸੀ ਨਿਊਜ਼ ਐਪਸ RTਅਤੇ Sputnik ਨੂੰ ਐਪ ਸਟੋਰ ਤੋਂ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਰੂਸ ਵਿੱਚ ਐਪਲ ਪੇਅ ਦੀ ਸੇਵਾ ‘ਤੇ ਪਾਬੰਦੀ ਲਗਾਈ ਸੀ।
ਕੰਪਨੀ ਵੱਲੋਂ ਜਾਰੀ ਇਕ ਬਿਆਨ ਦੇ ਮੁਤਾਬਕ, ਐਪਲ ਨੇ ਰੂਸ ਵਿੱਚ ਸਾਰੇ ਵਿਕਰੀ ਚੈਨਲਾਂ ਵਿੱਚ ਨਿਰਯਾਤ ਬੰਦ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਪ੍ਰਭਾਵਿਤ ਦੇਸ਼ਾਂ ਲਈ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ। ਸਿਰਫ ਅਮਰੀਕਾ ਹੀ ਨਹੀਂ ਬਲਕਿ ਹੋਰ ਕਈ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਅਤੇ ਵੱਡੀਆਂ ਕੰਪਨੀਆਂ ਨੇ ਯੂਕਰੇਨ ‘ਤੇ ਹਮਲੇ ਦੀ ਅੰਤਰਰਾਸ਼ਟਰੀ ਆਲੋਚਨਾ ਕੀਤੀ ਹੈ। ਇਸ ਦੇ ਨਾਲ ਹੀ ਰੂਸ ਨੂੰ ਕਈ ਮੋਰਚਿਆਂ ‘ਤੇ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੈਂਕਿੰਗ ਤੇ ਖੇਡਾਂ ਤੋਂ ਲੈ ਕੇ ਵੋਡਕਾ ਤੱਕ ‘ਤੇ ਕਈ ਦੇਸ਼ਾਂ ਅਤੇ ਸੰਸਥਾਵਾਂ ਨੇ ਪਾਬੰਦੀ ਲਗਾ ਦਿੱਤੀ ਹੈ।
ਪਿਛਲੇ ਹਫਤੇ ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਮਾਈਖਾਈਲੋ ਫੇਡੋਰੋਵ ਨੇ ਐਪਲ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਉਸ ਨੇ ਰੂਸ ਨੂੰ ਕੰਪਨੀ ਦੇ ਉਤਪਾਦਾਂ, ਸੇਵਾਵਾਂ ਅਤੇ ਐਪ ਸਟੋਰ ਤੋਂ ਹਟਾਉਣ ਦੀ ਮੰਗ ਕੀਤੀ ਸੀ। ਉਸ ਨੇ ਕਿਹਾ ਕਿ ਅਜਿਹੇ ਕਦਮ ਦਾ ਨੌਜਵਾਨਾਂ ‘ਤੇ ਅਸਰ ਪਵੇਗਾ ਅਤੇ ਰੂਸ ਦੇ ਲੋਕ ਉਸ ਦੀ ਫੌਜ ਦੇ ਇਰਾਦਿਆਂ ਦਾ ਵਿਰੋਧ ਕਰਨਗੇ।
ਐਪਲ ਨੇ ਇਹ ਵੀ ਕਿਹਾ ਹੈ ਕਿ ‘ਅਸੀਂ ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਡੂੰਘੇ ਚਿੰਤਤ ਹਾਂ ਅਤੇ ਉਨ੍ਹਾਂ ਸਾਰੇ ਲੋਕਾਂ ਨਾਲ ਖੜ੍ਹੇ ਹਾਂ ਜੋ ਇਸ ਹਿੰਸਾ ਦਾ ਸ਼ਿਕਾਰ ਹਨ। ਅਸੀਂ ਇਸ ਹਮਲੇ ਦੇ ਜਵਾਬ ਵਜੋਂ ਕਈ ਕਦਮ ਚੁੱਕੇ ਹਨ। ਪਿਛਲੇ ਹਫ਼ਤੇ ਅਸੀਂ ਰੂਸ ਨੂੰ ਸਾਰੇ ਸੈੱਲ ਚੈਨਲਾਂ ਦਾ ਨਿਰਯਾਤ ਬੰਦ ਕਰ ਦਿੱਤਾ ਸੀ। ਐਪਲ ਪੇਅ ਅਤੇ ਹੋਰ ਸੇਵਾਵਾਂ ਨੂੰ ਵੀ ਸੀਮਤ ਕਰ ਦਿੱਤਾ ਗਿਆ ਹੈ। ਐਪਲ ਦੇ ਇਸ ਫੈਸਲੇ ਤੋਂ ਬਾਅਦ ਮਿਖਾਈਲੋ ਫੇਡੋਰੋਵ ਨੇ ਟਵੀਟ ਕਰਕੇ ਰੂਸ ‘ਚ ਐਪਲ ਉਤਪਾਦਾਂ ਦੀ ਵਿਕਰੀ ‘ਤੇ ਰੋਕ ਲਗਾਉਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਐਪ ਸਟੋਰ ਐਕਸੈਸ ਬੰਦ ਕਰਨ ਦੀ ਵੀ ਮੰਗ ਕੀਤੀ ਹੈ।
ਐਪਲ ਨੇ ਆਪਣੇ ਬਿਆਨ ‘ਚ ਐਪ ਸਟੋਰ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ ਪਰ ਕੰਪਨੀ ਨੇ ਯੂਕਰੇਨ ਵਿੱਚ ਐਪਲ ਮੈਪਸ ਦੇ ਟ੍ਰੈਫਿਕ ਅਤੇ ਲਾਈਵ ਇੰਸੀਡੈਂਟ ਫੀਚਰ ਨੂੰ ਬੰਦ ਕਰ ਦਿੱਤਾ ਹੈ। ਗੌਰਤਲਬ ਹੈ ਕਿ ਐਪਲ ਤੋਂ ਪਹਿਲਾਂ ਗੂਗਲ ਨੇ ਵੀ ਅਜਿਹਾ ਕਦਮ ਚੁੱਕਿਆ ਹੈ। ਗੂਗਲ ਨੇ ਯੂਕਰੇਨ ਵਿੱਚ ਗੂਗਲ ਮੈਪਸ ਟ੍ਰੈਫਿਕ ਡੇਟਾ ਨੂੰ ਵੀ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇੰਸਟਾਗ੍ਰਾਮ ਨੇ ਰੂਸ ਦੇ ਅਧਿਕਾਰਤ ਨਿਊਜ਼ ਚੈਨਲ ਰਸ਼ੀਅਨ ਟਾਈਮਜ਼ ਦੇ ਸਾਰੇ ਪੇਜ਼ਸ ਨੂੰ ਵੀ ਬਲਾਕ ਕਰ ਦਿੱਤਾ ਹੈ।

The post Apple ਨੇ ਰੂਸ ਵਿੱਚ ਬੰਦ ਕੀਤੀ ਆਈਫੋਨ ਦੀ ਸਪਲਾਈ first appeared on Punjabi News Online.


Source link

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …