Home / Punjabi News / ਪੰਜਾਬ ‘ਚ ਸ਼ਰਾਬ ਠੇਕੇਦਾਰਾਂ ਲਈ ਵੱਡੀ ਖ਼ਬਰ! ਜਾਣੋ ਲਾਇਸੈਂਸ ਫ਼ੀਸ ‘ਚ ਕਿਉਂ ਹੋਈ ਕਟੌਤੀ? ਨਵੇਂ ਹੁਕਮ ਜਾਰੀ

ਪੰਜਾਬ ‘ਚ ਸ਼ਰਾਬ ਠੇਕੇਦਾਰਾਂ ਲਈ ਵੱਡੀ ਖ਼ਬਰ! ਜਾਣੋ ਲਾਇਸੈਂਸ ਫ਼ੀਸ ‘ਚ ਕਿਉਂ ਹੋਈ ਕਟੌਤੀ? ਨਵੇਂ ਹੁਕਮ ਜਾਰੀ

Jalandhar News: ਪੰਜਾਬ ਸ਼ਰਾਬ ਠੇਕੇਦਾਰਾਂ ਵਿਚਾਲੇ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਉਨ੍ਹਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਪੈਂਡਿੰਗ ਪਏ ਸ਼ਰਾਬ ਦੇ ਠੇਕਿਆਂ ਦੇ ਸਮੂਹਾਂ ਨੂੰ ਅਲਾਟ ਕਰਨ ਲਈ ਹੁਣ ਲਾਇਸੈਂਸ ਫ਼ੀਸ ‘ਚ 3 ਫ਼ੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਸ਼ਰਾਬ ਠੇਕੇਦਾਰਾਂ ਦਾ ਮੰਨਣਾ ਹੈ ਕਿ ਨਵੀਂ ਆਬਕਾਰੀ ਨੀਤੀ ਦੇ ਸਮੇਂ ਸ਼ਰਾਬ ਦੇ 151 ਗਰੁੱਪਾਂ ਦਾ ਨਵੀਨੀਕਰਨ ਕੀਤਾ ਗਿਆ ਸੀ। ਬਾਕੀ 55 ਗਰੁੱਪਾਂ ਨੂੰ ਠੇਕੇਦਾਰਾਂ ਨੇ ਲਿਆ ਨਹੀਂ ਸੀ। 

ਅਜਿਹੀ ਸਥਿਤੀ ਵਿੱਚ ਹੁਣ ਪੈਂਡਿੰਗ ਗਰੁੱਪਾਂ ਦੇ ਨਵੀਨੀਕਰਨ ਲਈ 2 ਵਾਰ ਯਤਨ ਕੀਤੇ ਗਏ, ਪਰ ਠੇਕੇਦਾਰ ਇਨ੍ਹਾਂ ਗਰੁੱਪਾਂ ਨੂੰ ਲੈਣ ਲਈ ਅੱਗੇ ਨਹੀਂ ਆਏ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਗਰੁੱਪ ਮੁਨਾਫ਼ੇ ਵਾਲੇ ਨਹੀਂ ਹਨ। ਇਨ੍ਹਾਂ ਹਾਲਾਤਾਂ ਵਿੱਚ ਠੇਕੇਦਾਰ ਚਾਹੁੰਦੇ ਸਨ ਕਿ ਸਰਕਾਰ ਲਾਇਸੈਂਸ ਫ਼ੀਸ ਘਟਾਏ ਤਾਂ ਜੋ ਉਨ੍ਹਾਂ ਨੂੰ ਨੁਕਸਾਨ ਨਾ ਝੱਲਣਾ ਪਵੇ।

ਠੇਕੇਦਾਰਾਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ

ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸ਼ਰਾਬ ਦੇ ਗਰੁੱਪ ਅਜੇ ਅਲਾਟ ਹੋਣੇ ਹਨ, ਉਨ੍ਹਾਂ ਵਿੱਚ ਮੋਹਾਲੀ, ਖਰੜ, ਕੁਰਾਲੀ, ਨਿਊ ਚੰਡੀਗੜ੍ਹ, ਖੰਨਾ, ਲੁਧਿਆਣਾ, ਜਲੰਧਰ ਜ਼ੋਨ, ਪਟਿਆਲਾ ਜ਼ੋਨ, ਫ਼ਿਰੋਜ਼ਪੁਰ ਜ਼ੋਨ, ਰੋਪੜ ਐਕਸਾਈਜ਼ ਰੇਂਜ ਆਦਿ ਸ਼ਾਮਲ ਹਨ। ਠੇਕੇਦਾਰਾਂ ਨੇ ਇਕ ਵਾਰ ਫਿਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅੰਗਰੇਜ਼ੀ ਸ਼ਰਾਬ ਦੇ ਕੋਟੇ ਨੂੰ ਨਿਯਮਤ ਕਰੇ ਤਾਂ ਜੋ ਖੁੱਲ੍ਹੇਆਮ ਸ਼ਰਾਬ ਦੀ ਵਿਕਰੀ ’ਤੇ ਲਗਾਮ ਲਾਈ ਜਾ ਸਕੇ। ਸਰਕਾਰ ਨੂੰ 31 ਮਾਰਚ ਤੋਂ ਪਹਿਲਾਂ-ਪਹਿਲਾਂ ਸਾਰੇ ਠੇਕਿਆਂ ਨੂੰ ਦੋਬਾਰਾ ਅਲਾਟ ਕਰਨਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ


Source link

Check Also

Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ

Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …