Home / Punjabi News / Mexico GenZ Protest: ਮੈਕਸੀਕੋ ‘ਚ ਵੱਡੀ ਗਿਣਤੀ ‘ਚ ਸੜਕਾਂ ‘ਤੇ ਉਤਰੇ GenZ

Mexico GenZ Protest: ਮੈਕਸੀਕੋ ‘ਚ ਵੱਡੀ ਗਿਣਤੀ ‘ਚ ਸੜਕਾਂ ‘ਤੇ ਉਤਰੇ GenZ

Mexico GenZ Protest: ਮੈਕਸੀਕੋ ‘ਚ ਵੱਡੀ ਗਿਣਤੀ ‘ਚ ਸੜਕਾਂ ‘ਤੇ ਉਤਰੇ GenZ

– ਜਾਣੋ ਕਿਉਂ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ

ਮੈਕਸੀਕੋ,16 ਨਵੰਬਰ 2025 (ਵਿਸ਼ਵ ਵਾਰਤਾ): ਨੇਪਾਲ ਤੋਂ ਬਾਅਦ ਹੁਣ ਮੈਕਸੀਕੋ ਵਿੱਚ ਵੱਡੀ ਗਿਣਤੀ ‘ਚ GenZ ਸੜਕਾਂ ‘ਤੇ ਉਤਰੇ। ਦੇਸ਼ ‘ਚ ਅਪਰਾਧ, ਭ੍ਰਿਸ਼ਟਾਚਾਰ, ਹਿੰਸਾ ਲਈ ਸਜ਼ਾ ਤੋਂ ਛੋਟ, ਜਨਤਕ ਕਤਲੇਆਮ ਅਤੇ ਸੁਰੱਖਿਆ ਦੀ ਘਾਟ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਬੀਤੇ ਕੱਲ੍ਹ ਸ਼ਨੀਵਾਰ ਨੂੰ ਹੋਏ ਇਸ ਵਿਰੋਧ ਪ੍ਰਦਰਸ਼ਨ ਵਿੱਚ ਵਿਰੋਧੀ ਪਾਰਟੀਆਂ ਦੇ ਬਜ਼ੁਰਗ ਕਾਰਕੁਨ ਸਮੇਤ ਵੱਖ-ਵੱਖ ਉਮਰ ਸਮੂਹ ਦੇ ਲੋਕ ਸ਼ਾਮਲ ਹੋਏ।

ਜਾਣਕਾਰੀ ਅਨੁਸਾਰ ਲੋਕਾਂ ‘ਚ ਇਹ ਗੁੱਸਾ ਇੱਕ ਮੇਅਰ ਦੇ ਕਤਲ ਤੋਂ ਬਾਅਦ ਭੜਕਾਇਆ। 1 ਨਵੰਬਰ ਨੂੰ, ਪੱਛਮੀ ਮੈਕਸੀਕਨ ਰਾਜ ਮਿਚੋਆਕਨ ਦੇ ਉਰੂਆਪਨ ਦੇ ਮੇਅਰ ਕਾਰਲੋਸ ਮੰਜ਼ੋ ਦੀ ਇੱਕ ਸਮਾਗਮ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਮੈਕਸੀਕੋ ਵਿੱਚ ਹਾਲ ਹੀ ਵਿੱਚ ਹੋਈਆਂ ਹਾਈ-ਪ੍ਰੋਫਾਈਲ ਹੱਤਿਆਵਾਂ ਨੇ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਵਿਰੁੱਧ ਜਨਤਕ ਗੁੱਸੇ ਨੂੰ ਭੜਕਾਇਆ ਹੈ, ਜਿਨ੍ਹਾਂ ਨੇ ਪ੍ਰਦਰਸ਼ਨ ਤੋਂ ਕੁਝ ਦਿਨ ਪਹਿਲਾਂ, ਸੱਜੇ-ਪੱਖੀ ਵਿਰੋਧੀ ਪਾਰਟੀਆਂ ‘ਤੇ ਗੰਭੀਰ ਦੋਸ਼ ਲਗਾਏ ਸਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਮੈਕਸੀਕੋ ਸਿਟੀ ਦੇ ਨੈਸ਼ਨਲ ਪੈਲੇਸ ਦੇ ਆਲੇ-ਦੁਆਲੇ ਬੈਰੀਕੇਡ ਤੋੜ ਦਿੱਤੇ, ਜਿੱਥੇ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਰਹਿੰਦੀ ਹੈ, ਜਿਸ ਕਾਰਨ ਮੌਕੇ ‘ਤੇ ਪੁਲਿਸ ਵੀ ਤਾਇਨਾਤ ਕੀਤੀ ਗਈ ਸੀ। ਗੁੱਸੇ ਵਿੱਚ ਆਏ GenZ ਨੇ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ, ਨੈਸ਼ਨਲ ਪੈਲੇਸ ਦੀਆਂ ਸੁਰੱਖਿਆ ਕੰਧਾਂ ਢਾਹ ਦਿੱਤੀਆਂ।

ਪ੍ਰਦਸਰਸ਼ਨਕਾਰੀਆਂ ‘ਤੇ ਪੁਲਿਸ ਨੇ ਅੱਥਰੂ ਗੈਸ ਦੀ ਵਰਤੋਂ ਕੀਤੀ। ਪੁਲਿਸ ਵੱਲੋਂ ਬਲ ਦੀ ਵਰਤੋਂ ਨੇ ਭੀੜ ਨੂੰ ਗੁੱਸੇ ਵਿੱਚ ਕਰ ਦਿੱਤਾ। ਵੀਹ ਨਾਗਰਿਕ ਵੀ ਜ਼ਖਮੀ ਹੋਏ ਹਨ। ਜਨਤਕ ਸੁਰੱਖਿਆ ਸਕੱਤਰ ਨੇ ਇਹ ਵੀ ਕਿਹਾ ਕਿ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Mexico GenZ Protest: ਮੈਕਸੀਕੋ ‘ਚ ਵੱਡੀ ਗਿਣਤੀ ‘ਚ ਸੜਕਾਂ ‘ਤੇ ਉਤਰੇ GenZ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.


Source link

Check Also

ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…

Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …