Breaking News
Home / Punjabi News / ਪੰਜਾਬ ਕਿੰਗਜ਼ 11 ਸਾਲਾਂ ਬਾਅਦ IPL ਦੇ ਫਾਈਨਲ ਵਿਚ → Ontario Punjabi News

ਪੰਜਾਬ ਕਿੰਗਜ਼ 11 ਸਾਲਾਂ ਬਾਅਦ IPL ਦੇ ਫਾਈਨਲ ਵਿਚ → Ontario Punjabi News




ਕਪਤਾਨ ਸ਼੍ਰੇਅਸ ਅੱਈਅਰ ਦੀਆਂ 41 ਗੇਂਦਾਂ ਵਿਚ ਨਾਬਾਦ 87 ਦੌੜਾਂ ਦੀ ਬਦੌਲਤ ਪੰਜਾਬ ਕਿੰਗਜ਼ (PBKS) ਦੀ ਟੀਮ ਦੂਜੇ ਕੁਆਲੀਫਾਇਰ ਵਿਚ ਐਤਵਾਰ ਰਾਤੀਂ ਮੁੰਬਈ ਇੰਡੀਅਨਜ਼ (MI) ਨੂੰ ਪੰਜ ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (IPL) ਫਾਈਨਲ ਵਿਚ ਪਹੁੰਚ ਗਈ ਹੈ। ਮੁੰਬਈ ਇੰਡੀਅਨਜ਼ ਦੀ ਹਾਰ ਨਾਲ ਇਹ ਵੀ ਪੱਕਾ ਹੋ ਗਿਆ ਕਿ ਆਈਪੀਐੱਲ ਨੂੰ ਇਸ ਸੀਜ਼ਨ ਵਿਚ ਨਵਾਂ ਚੈਂਪੀਅਨ ਮਿਲੇਗਾ। ਹੁਣ ਤਿੰਨ ਜੂਨ ਨੂੰ ਇਸੇ ਮੈਦਾਨ ’ਤੇ ਖੇਡੇ ਜਾਣ ਵਾਲੇ ਫਾਈਨਲ ਵਿਚ ਪੰਜਾਬ ਦਾ ਟਾਕਰਾ ਰੌਇਲ ਚੈਲੇਂਜਰਜ਼ ਬੰਗਲੂਰੂ ਨਾਲ ਹੋਵੇਗਾ। ਦੋਵਾਂ ਟੀਮਾਂ ਨੇ 18 ਸਾਲਾਂ ਵਿਚ ਇਕ ਵੀ ਖਿਤਾਬ ਨਹੀਂ ਜਿੱਤਿਆ ਹੈ।ਪਿਛਲੇ ਸਾਲ ਆਪਣੀ ਕਪਤਾਨੀ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਖਿਤਾਬ ਦਿਵਾਉਣ ਵਾਲੇ ਸ਼੍ਰੇਅਸ ਨੇ ਦਬਾਅ ਵਾਲੇ ਪਲਾਂ ਵਿਚ ਸ਼ਾਨਦਾਰ ਪਾਰੀ ਖੇਡਦੇ ਹੋਏ 11 ਸਾਲਾਂ ਵਿਚ ਪਹਿਲੀ ਵਾਰ ਪੰਜਾਬ ਨੂੰ ਫਾਈਨਲ ਵਿਚ ਪਹੁੰਚਾਇਆ। ਮੁੰਬਈ ਦੇ ਖਤਰਨਾਕ ਗੇਂਦਰਾਜ਼ੀ ਹਮਲੇ ਦੇ ਅੱਗੇ ਜਿੱਤ ਲਈ ਮਿਲਿਆ 204 ਦੌਡਾਂ ਦਾ ਟੀਚਾ ਸੌਖਾ ਨਹੀਂ ਸੀ, ਪਰ ਸ਼੍ਰੇਅਸ ਨੇ ਹਮਲਾਵਰ ਬੱਲੇਬਾਜ਼ੀ ਦੀ ਨਵੀਂ ਪਰਿਭਾਸ਼ਾ ਘੜੀ। ਉਸ ਨੇ ਅੱਠ ਛੱਕਿਆਂ ਤੇ ਪੰਜ ਚੌਕਿਆਂ ਦੀ ਮਦਦ ਨਾਲ ਨਾਬਾਦ 87 ਦੌੜਾਂ ਬਣਾਈਆਂ ਜਿਸ ਦੀ ਮਦਦ ਨਾਲ ਪੰਜਾਬ ਕਿੰਗਜ਼ ਨੇ ਪੰਜ ਵਿਕਟਾਂ ’ਤੇ 207 ਦੌੜਾਂ ਬਣਾਈਆਂ। ਸ਼੍ਰੇਅਸ ਨੇ 19ਵੇਂ ਓਵਰ ਦੀ ਆਖਰੀ ਗੇਂਦ ’ਤੇੇ ਛੱਕਾ ਜੜ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।






Previous articleਹੜ੍ਹਾਂ ਕਾਰਨ ਅਸਾਮ ਤੋਂ ਤ੍ਰਿਪੁਰਾ ਤੱਕ 80 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ
Next articleਅਮਰੀਕਾ: ‘ਫਲਸਤੀਨ’ ਦੇ ਨਾਅਰੇ ਲਾਉਂਦੇ ਵਿਅਕਤੀ ਨੇ ‘ਪੈਟਰੋਲ ਬੰ/ਬ’ ਸੁੱਟਿਆ, ਛੇ ਜਣੇ ਝੁਲਸੇ



Source link

Check Also

Fatehgarh Sahib ‘ਚ 2 ਆਂਗਣਵਾੜੀ ਵਰਕਰਾਂ ਬੇਹੋਸ਼, ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਦਿਆਂ ਵਿਗੜੀ ਤਬੀਅਤ

Fatehgarh Sahib News : ਫਤਿਹਗੜ੍ਹ ਸਾਹਿਬ ਵਿੱਚ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ …