Home / Punjabi News / ਹੱਡਾਰੋੜੀ ਦੇ ਕੁੱਤਿਆਂ ਨੇ ਪਰਵਾਸੀ ਮਜ਼ਦੂਰ ਦੇ ਨੌਂ ਸਾਲਾ ਬੱਚੇ ਨੂੰ ਨੋਚ ਨੋਚ ਕੇ ਮਾਰਿਆ

ਹੱਡਾਰੋੜੀ ਦੇ ਕੁੱਤਿਆਂ ਨੇ ਪਰਵਾਸੀ ਮਜ਼ਦੂਰ ਦੇ ਨੌਂ ਸਾਲਾ ਬੱਚੇ ਨੂੰ ਨੋਚ ਨੋਚ ਕੇ ਮਾਰਿਆ

ਸੰਤੋਖ ਗਿੱਲਗੁਰੂਸਰ ਸੁਧਾਰ, 24 ਮਾਰਚ

ਪਿੰਡ ਮੋਹੀ ਵਿੱਚ ਅੱਜ ਬਾਅਦ ਦੁਪਹਿਰ ਪਰਵਾਸੀ ਮਜ਼ਦੂਰ ਪਰਿਵਾਰ ਦੇ 9 ਸਾਲਾ ਬੱਚੇ ਨੂੰ ਹੱਡਾਰੋੜੀ ਦੇ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਮੁਕਾਇਆ। ਦੋ ਮਹੀਨੇ ਪਹਿਲਾਂ ਵੀ ਨੇੜਲੇ ਪਿੰਡ ਭਨੋਹੜ ਵਿੱਚ 11 ਸਾਲਾ ਸਕੂਲੀ ਵਿਦਿਆਰਥੀ ਨੂੰ ਹੱਡਾਰੋੜੀ ਦੇ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ ਸੀ। ਪੀੜਤ ਬੱਚਾ ਸੰਜੀਵ ਸ਼ਾਹ ਕੁਝ ਦਿਨ ਪਹਿਲਾਂ ਆਪਣੇ ਦਾਦਾ-ਦਾਦੀ ਨੂੰ ਮਿਲਣ ਲਈ ਪੰਜਾਬ ਆਇਆ ਸੀ।

ਮੂਲ ਰੂਪ ਵਿੱਚ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਪਿੰਡ ਖਸ਼ੂਵਾਰ ਦੇ ਰਹਿਣ ਵਾਲੇ ਸ਼ੰਕਰ ਸ਼ਾਹ ਨੇ ਦੱਸਿਆ ਕਿ ਉਹ ਆਪਣੀ ਪਤਨੀ ਚੰਦਾ ਦੇਵੀ ਨਾਲ ਸਾਲ ਪਹਿਲਾਂ ਬਿਹਾਰ ਤੋਂ ਪੰਜਾਬ ਮਜ਼ਦੂਰੀ ਕਰਨ ਆਇਆ ਸੀ। ਸੰਜੀਵ ਸ਼ਾਹ ਆਪਣੀ ਮਾਤਾ ਕਿਸ਼ਨਾਵਤੀ ਦੇਵੀ ਨਾਲ ਬਿਹਾਰ ਵਿੱਚ ਹੀ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੰਜੀਵ ਦੇ ਪਿਤਾ ਮੁਕੇਸ਼ ਸ਼ਾਹ ਦੀ ਮੌਤ ਹੋ ਗਈ ਸੀ। ਗੰਭੀਰ ਜ਼ਖ਼ਮੀ ਸੰਜੀਵ ਨੂੰ ਉਸ ਦੇ ਦਾਦਾ ਮੁੱਲਾਂਪੁਰ ਦੇ ਸਿਵਲ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸੁਧਾਰ ਦੇ ਮੁਖੀ ਜਸਵਿੰਦਰ ਸਿੰਘ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਚਰਚਾ ਹੋਈ ਹੈ। ਮ੍ਰਿਤਕ ਦੀ ਲਾਸ਼ ਪਿੰਡ ਮੋਹੀ ਦੇ ਸ਼ਮਸ਼ਾਨਘਾਟ ਵਿੱਚ ਦਫ਼ਨਾ ਦਿੱਤੀ ਗਈ ਹੈ।

 

 


Source link

Check Also

Raja Warring ਦੀ SC ਕਮਿਸ਼ਨ ਨੂੰ ਚੁਣੌਤੀ ,ਕਿਹਾ – ਮੈਂ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵਾਂਗਾ ,ਜੋ ਕਰਨਾ ਹੈ ਕਰ ਲਓ  | Raja Warring challenges SC commission, says

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ …