Home / Punjabi News / ਸਾਲਾਨਾ ਅਮਰਨਾਥ ਯਾਤਰਾ 3 ਜੁਲਾੲੀ ਤੋਂ ਸ਼ੁਰੂ ਹੋਵੇਗੀ

ਸਾਲਾਨਾ ਅਮਰਨਾਥ ਯਾਤਰਾ 3 ਜੁਲਾੲੀ ਤੋਂ ਸ਼ੁਰੂ ਹੋਵੇਗੀ

ਜੰਮੂ, 5 ਮਾਰਚ
Annual Amarnath Yatra ਦੱਖਣੀ ਕਸ਼ਮੀਰ ਵਿਚ ਪਵਿੱਤਰ ਅਮਰਨਾਥ ਗੁਫ਼ਾ ਦੀ 38 ਦਿਨਾ ਸਾਲਾਨਾ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ।

ਅਧਿਕਾਰਤ ਤਰਜਮਾਨ ਨੇ ਕਿਹਾ ਕਿ ਰਾਜ ਭਵਨ ਵਿਚ ਉਪ ਰਾਜਪਾਲ ਮਨੋਜ ਸਿਨਹਾ ਦੀ ਅਗਵਾਈ ਵਿਚ ਸ੍ਰੀ ਅਮਰਨਾਥ ਜੀ ਸ਼ਰਾਈਨ ਬੋਰਡ (SASB) ਦੀ 48ਵੀਂ ਬੋਰਡ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ।

ਤਰਜਮਾਨ ਨੇ ਕਿਹਾ, ‘‘ਇਸ ਸਾਲ, ਯਾਤਰਾ 3 ਜੁਲਾਈ ਨੂੰ ਇਕੋ ਵੇਲੇ ਦੋਵਾਂ ਰੂਟਾਂ- ਪਹਿਲਗਾਮ(ਅਨੰਤਨਾਗ) ਤੇ ਬਾਲਟਾਲ (ਗੰਦਰਬਲ) ਰਾਹੀਂ ਸ਼ੁਰੂ ਹੋ ਕੇ 9 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ।’’

ਉਨ੍ਹਾਂ ਕਿਹਾ ਕਿ ਬੈਠਕ ਵਿਚ ਸ਼ਰਾਈਨ ਬੋਰਡ ਦੇ ਮੈਂਬਰ ਵੀ ਸ਼ਾਮਲ ਸਨ ਜਿਨ੍ਹਾਂ ਯਾਤਰੀਅਾਂ ਲਈ ਸਹੂਲਤਾਂ ਤੇ ਸੇਵਾਵਾਂ ਵਿਚ ਸੁਧਾਰ ਲਈ ਕਈ ਸੁਝਾਅ ਵੀ ਦਿੱਤੇ। ਬੈਠਕ ਵਿਚ ਚੱਲ ਰਹੇ ਕਈ ਪ੍ਰਾਜੈਕਟਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। -ਪੀਟੀਆਈ

The post ਸਾਲਾਨਾ ਅਮਰਨਾਥ ਯਾਤਰਾ 3 ਜੁਲਾੲੀ ਤੋਂ ਸ਼ੁਰੂ ਹੋਵੇਗੀ appeared first on Punjabi Tribune.


Source link

Check Also

ਕਾਂਗਰਸ ‘ਚ ਸ਼ਾਮਲ ਹੋਣ ਬਾਰੇ ਚਰਚਾ ਹੋਈ ਤੇਜ਼…

Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ …