Home / Punjabi News / ਮੁੱਖ ਮੰਤਰੀ ਵਲੋਂ ਕੀਤੀ ਗਈ ਉੱਚ ਪੱਧਰੀ ਮੀਟਿੰਗ → Ontario Punjabi News

ਮੁੱਖ ਮੰਤਰੀ ਵਲੋਂ ਕੀਤੀ ਗਈ ਉੱਚ ਪੱਧਰੀ ਮੀਟਿੰਗ → Ontario Punjabi News




ਮੱਧ ਪ੍ਰਦੇਸ਼ ਦੇ ਬੰਧਵਗੜ੍ਹ ਟਾਈਗਰ ਰਿਜ਼ਰਵ ਵਿਚ ਤਿੰਨ ਦਿਨਾਂ ਵਿਚ 10 ਹਾਥੀਆਂ ਦੀ ਮੌਤ ਦੇ ਸੰਬੰਧ ਵਿਚ ਲਏ ਗਏ ਨਮੂਨੇ ਉੱਤਰ ਪ੍ਰਦੇਸ਼ ਵਿਚ ਆਈ.ਸੀ.ਏ.ਆਰ.-ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਅਤੇ ਸਾਗਰ ਵਿਚ ਇਕ ਫੋਰੈਂਸਿਕ ਲੈਬਾਰਟਰੀ ਨੂੰ ਭੇਜੇ ਜਾ ਰਹੇ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਸ਼ੁੱਕਰਵਾਰ ਨੂੰ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਦੌਰਾਨ ਸਰਕਾਰ ਨੇ ਹਾਥੀਆਂ ਦੀ ਮੌਤ ਦੀ ਜਾਂਚ ਲਈ ਇਕ ਰਾਜ ਮੰਤਰੀ ਅਤੇ ਉੱਚ ਜੰਗਲਾਤ ਅਧਿਕਾਰੀਆਂ ਨੂੰ ਉਮਰੀਆ ਭੇਜਣ ਦਾ ਫੈਸਲਾ ਕੀਤਾ। ਇਸ ਦੌਰਾਨ, ਜਾਂਚ ਨਾਲ ਜੁੜੇ ਇਕ ਸੀਨੀਅਰ ਪਸ਼ੂ ਡਾਕਟਰ ਨੇ ਰਿਜ਼ਰਵ ਦੇ ਕਰਮਚਾਰੀਆਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਹਾਥੀ ਜ਼ਮੀਨ ’ਤੇ ਡਿੱਗ ਗਏ ਤੇ ਕੰਬਣ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਮੰਗਲਵਾਰ ਨੂੰ, ਬੰਧਵਗੜ੍ਹ ਟਾਈਗਰ ਰਿਜ਼ਰਵ (ਬੀਟੀਆਰ) ਦੇ ਖਿਟੋਲੀ ਰੇਂਜ ਦੇ ਅਧੀਨ ਸੰਖਾਨੀ ਅਤੇ ਬਕੇਲੀ ਵਿਚ ਚਾਰ ਜੰਗਲੀ ਹਾਥੀ ਮਰੇ ਹੋਏ ਪਾਏ ਗਏ, ਜਦੋਂ ਕਿ ਬੁੱਧਵਾਰ ਨੂੰ ਚਾਰ ਅਤੇ ਵੀਰਵਾਰ ਨੂੰ ਦੋ ਦੀ ਮੌਤ ਹੋ ਗਈ।






Previous articleਬੰਦੀ ਛੋੜ ਦਿਵਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼
Next articleਅਮਰੀਕਾ, ਯੂ.ਕੇ. ਤੇ ਕੈਨੇਡਾ ਤੋਂ ਆਉਂਦੇ ਸਿੱਖਾਂ ਲਈ ਪਾਕਿਸਤਾਨ ਨੇ On Arrival Visa ਕੀਤਾ ਸ਼ੁਰੂ



Source link

Check Also

Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ

Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …