Home / Punjabi News / ਪੈਰਿਸ ਪੈਰਾਲੰਪਿਕ: ਪ੍ਰਵੀਨ ਨੇ ਉੱਚੀ ਛਾਲ ਵਿੱਚ ਸੋਨ ਤਗ਼ਮਾ ਜਿੱਤਿਆ

ਪੈਰਿਸ ਪੈਰਾਲੰਪਿਕ: ਪ੍ਰਵੀਨ ਨੇ ਉੱਚੀ ਛਾਲ ਵਿੱਚ ਸੋਨ ਤਗ਼ਮਾ ਜਿੱਤਿਆ

ਪੈਰਿਸ, 6 ਸਤੰਬਰ
ਟੋਕੀਓ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਭਾਰਤ ਦੇ ਪ੍ਰਵੀਨ ਕੁਮਾਰ ਨੇ ਅੱਜ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਪੁਰਸ਼ਾਂ ਦੀ ਉੱਚੀ ਛਾਲ ਟੀ64 ਮੁਕਾਬਲੇ ਵਿੱਚ ਏਸ਼ਿਆਈ ਰਿਕਾਰਡ ਤੋੜ ਕੇ ਸੋਨ ਤਗ਼ਮਾ ਜਿੱਤਿਆ। ਛੋਟੇ ਪੈਰ ਨਾਲ ਪੈਦਾ ਹੋਏ ਨੋਇਡਾ ਦੇ ਪ੍ਰਵੀਨ (21 ਸਾਲ) ਨੇ ਛੇ ਖਿਡਾਰੀਆਂ ਵਿੱਚ 2.08 ਮੀਟਰ ਨਾਲ ਸੈਸ਼ਨ ਦੀ ਸਰਵੋਤਮ ਛਾਲ ਲਾਈ ਅਤੇ ਸਿਖਰਲਾ ਸਥਾਨ ਹਾਸਲ ਕੀਤਾ। ਅਮਰੀਕਾ ਦੇ ਡੈਰੇਕ ਲੌਕੀਡੈਂਟ ਨੇ 2.06 ਮੀਟਰ ਦੀ ਸਰਵੋਤਮ ਛਾਲ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਉਜ਼ਬੇਕਿਸਤਾਨ ਦੇ ਟੇਮੁਰਬੇਕ ਗਿਆਜ਼ੋਵ ਨੇ ਵਿਅਕਤੀਗਤ ਸਰਵੋਤਮ 2.03 ਮੀਟਰ ਨਾਲ ਤੀਸਰਾ ਸਥਾਨ ਹਾਸਲ ਕੀਤਾ। -ਪੀਟੀਆਈ

The post ਪੈਰਿਸ ਪੈਰਾਲੰਪਿਕ: ਪ੍ਰਵੀਨ ਨੇ ਉੱਚੀ ਛਾਲ ਵਿੱਚ ਸੋਨ ਤਗ਼ਮਾ ਜਿੱਤਿਆ appeared first on Punjabi Tribune.


Source link

Check Also

ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ

Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …