Home / Punjabi News / ਚੋਣਾਂ ਤੋਂ ਪਹਿਲਾਂ ਕਿਸੇ ਵੀ ਹਮਖਿਆਲ ਪਾਰਟੀ ਨਾਲ ਭਾਈਵਾਲੀ ਲਈ ਕਾਂਗਰਸ ਦੇ ਦਰ ਖੁੱਲ੍ਹੇ: ਕਾਰਾ

ਚੋਣਾਂ ਤੋਂ ਪਹਿਲਾਂ ਕਿਸੇ ਵੀ ਹਮਖਿਆਲ ਪਾਰਟੀ ਨਾਲ ਭਾਈਵਾਲੀ ਲਈ ਕਾਂਗਰਸ ਦੇ ਦਰ ਖੁੱਲ੍ਹੇ: ਕਾਰਾ

ਜੰਮੂ, 20 ਅਗਸਤ
ਜੰਮੂ-ਕਸ਼ਮੀਰ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਤਾਰਿਕ ਹਮੀਦ ਕਾਰਾ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਭਾਜਪਾ ਦੀਆਂ ਨੀਤੀਆਂ ਅਤੇ ਇਸ ਦੇ ਕੰਮਕਾਜ ਦੇ ਤਰੀਕੇ ਦਾ ਵਿਰੋਧ ਕਰਨ ਵਾਲੀਆਂ ਹਮਖਿਆਲ ਪਾਰਟੀਆਂ ਨਾਲ ਗੱਠਜੋੜ ਲਈ ਉਨ੍ਹਾਂ ਦੀ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹਨ। ਉਨ੍ਹਾਂ ਇਹ ਗੱਠਜੋੜ ਚੋਣਾਂ ਤੋਂ ਪਹਿਲਾਂ ਕੀਤੇ ਜਾਣ ਦੀ ਵੀ ਵਕਾਲਤ ਕੀਤੀ। ਨੈਸ਼ਨਲ ਕਾਨਫਰੰਸ ਦੇ ਮੈਨੀਫੈਸਟੋ ਬਾਰੇ ਪੁੱਛੇ ਜਾਣ ’ਤੇ ਜਿਸ ਵਿਚ ਧਾਰਾ 370 ਦੀ ਬਹਾਲੀ ਬਾਰੇ ਗੱਲ ਕੀਤੀ ਗਈ ਸੀ, ਉਨ੍ਹਾਂ ਕਿਹਾ ਕਿ ਕਾਂਗਰਸ ਅਗਸਤ 2019 ਵਿਚ ਸੰਵਿਧਾਨਕ ਵਿਵਸਥਾ ਨੂੰ ਰੱਦ ਕਰਨ ਦੇ ਅਗਲੇ ਦਿਨ ਕਾਂਗਰਸ ਵਰਕਿੰਗ ਕਮੇਟੀ ਦੁਆਰਾ ਪਾਸ ਕੀਤੇ ਗਏ ਮਤੇ ਦੇ ਨਾਲ ਖੜ੍ਹੀ ਹੈ ਜਿਸ ’ਚ ਇਸ ਦੀ ਨਿੰਦਾ ਕੀਤੀ ਗਈ ਸੀ। -ਪੀਟੀਆਈ

The post ਚੋਣਾਂ ਤੋਂ ਪਹਿਲਾਂ ਕਿਸੇ ਵੀ ਹਮਖਿਆਲ ਪਾਰਟੀ ਨਾਲ ਭਾਈਵਾਲੀ ਲਈ ਕਾਂਗਰਸ ਦੇ ਦਰ ਖੁੱਲ੍ਹੇ: ਕਾਰਾ appeared first on Punjabi Tribune.


Source link

Check Also

ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ

Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …