Home / Punjabi News / ਪ੍ਰਧਾਨ ਮੰਤਰੀ ਦੀ ਸੁਰੱਖਿਆ ਖ਼ਾਮੀਆਂ ਦੇ ਦੋਸ਼ ਹੇਠ ਬਠਿੰਡਾ ਦਾ ਐੱਸਪੀ ਮੁਅੱਤਲ

ਪ੍ਰਧਾਨ ਮੰਤਰੀ ਦੀ ਸੁਰੱਖਿਆ ਖ਼ਾਮੀਆਂ ਦੇ ਦੋਸ਼ ਹੇਠ ਬਠਿੰਡਾ ਦਾ ਐੱਸਪੀ ਮੁਅੱਤਲ

ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 25 ਨਵੰਬਰ
ਪੰਜਾਬ ਦੇ ਐੱਸਪੀ ਗੁਰਬਿੰਦਰ ਸਿੰਘ ਨੂੰ ਸਾਲ 2022 ਵਿੱਚ ਰਾਜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਖਾਮੀਆਂ ਦੇ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਉਹ ਐੱਸਪੀ ਅਪਰੇਸ਼ਨ ਫਿਰੋਜ਼ਪੁਰ ਸੀ ਤੇ ਇਸ ਵੇਲੇ ਬਠਿੰਡਾ ’ਚ ਤਾਇਨਾਤ ਹੈ। ਉਸ ’ਤੇ ਡਿਊਟੀ ‘ਚ ਅਣਗਹਿਲੀ ਦਾ ਦੋਸ਼ ਹੈ। 5 ਜਨਵਰੀ 2022 ਨੂੰ, ਜਦੋਂ ਸ੍ਰੀ ਮੋਦੀ ਫਿਰੋਜ਼ਪੁਰ ਦੇ ਹੁਸੈਨੀਵਾਲਾ ਜਾ ਰਹੇ ਸਨ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਦਾ ਰਸਤਾ ਰੋਕਣ ਤੋਂ ਬਾਅਦ ਉਨ੍ਹਾਂ ਦੇ ਕਾਫਲੇ ਨੂੰ ਮੁੜਨਾ ਪਿਆ ਸੀ। ਪ੍ਰਧਾਨ ਮੰਤਰੀ ਕਰੀਬ 20 ਮਿੰਟ ਤੱਕ ਫਲਾਈਓਵਰ ‘ਤੇ ਫਸੇ ਰਹੇ।

The post ਪ੍ਰਧਾਨ ਮੰਤਰੀ ਦੀ ਸੁਰੱਖਿਆ ਖ਼ਾਮੀਆਂ ਦੇ ਦੋਸ਼ ਹੇਠ ਬਠਿੰਡਾ ਦਾ ਐੱਸਪੀ ਮੁਅੱਤਲ appeared first on punjabitribuneonline.com.


Source link

Check Also

Pandharpur Accident : ਸ਼ਰਧਾਲੂਆਂ ਨਾਲ ਭਰੀ ਪਿਕਅੱਪ ਵੈਨ ਖੂਹ ਵਿੱਚ ਡਿੱਗੀ, 14 ਲੋਕਾਂ ਦੀ ਮੌਤ

Pandharpur Accident : ਮਹਾਰਾਸ਼ਟਰ ਦੇ ਪੰਧਰਪੁਰ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿੱਥੇ …