Home / Punjabi News / ਹਾਕੀ: ਹਰਮਨਪ੍ਰੀਤ ਦੇ ਚਾਰ ਗੋਲਾਂ ਸਦਕਾ ਭਾਰਤ ਦੀ ਪਾਕਿ ਖ਼ਿਲਾਫ ਸਭ ਤੋਂ ਵੱਡੀ ਜਿੱਤ

ਹਾਕੀ: ਹਰਮਨਪ੍ਰੀਤ ਦੇ ਚਾਰ ਗੋਲਾਂ ਸਦਕਾ ਭਾਰਤ ਦੀ ਪਾਕਿ ਖ਼ਿਲਾਫ ਸਭ ਤੋਂ ਵੱਡੀ ਜਿੱਤ

ਹਾਂਗਜ਼ੂ, 30 ਸਤੰਬਰ
ਕਪਤਾਨ ਹਰਮਨਪ੍ਰੀਤ ਸਿੰਘ ਦੇ ਚਾਰ ਗੋਲਾਂ ਸਦਕਾ ਭਾਰਤੀ ਹਾਕੀ ਟੀਮ ਨੇ ਇੱਥੇ ਏਸ਼ਿਆਈ ਖੇਡਾਂ ’ਚ ਪੂਲ-ਏ ਦੇ ਇੱਕ ਮੈਚ ਵਿੱਚ ਪਾਕਿਸਤਾਨ ਖ਼ਿਲਾਫ਼ 10-2 ਗੋਲਾਂ ਦੇ ਅੰਤਰ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਦਰਜ ਕਰਦਿਆਂ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ ਹੈ।
ਭਾਰਤ ਵੱਲੋਂ ਹਰਮਨਪ੍ਰੀਤ ਨੇ 11ਵੇਂ, 17ਵੇਂ, 33ਵੇਂ ਅਤੇ 34ਵੇਂ ਮਿੰਟ ’ਚ ਚਾਰ ਗੋਲ ਜਦਕਿ ਵਰੁਣ ਕੁਮਾਰ ਨੇ 41ਵੇਂ ਤੇ 54ਵੇਂ ਮਿੰਟ ’ਚ ਦੋ ਗੋਲ ਦਾਗੇ। ਮਨਦੀਪ ਸਿੰਘ ਨੇ 8ਵੇਂ ਮਿੰਟ, ਸੁਮਿਤ ਨੇ 30ਵੇਂ, ਸਮਸ਼ੇਰ ਸਿੰਘ ਨੇ 46ਵੇਂ ਅਤੇ ਲਲਿਤ ਕੁਮਾਰ ਉਪਾਧਿਆਏ ਨੇ 49ਵੇਂ ਮਿੰਟ ’ਚ ਗੋਲ ਕੀਤੇ। ਪਾਕਿਸਤਾਨੀ ਟੀਮ ਵੱਲੋਂ ਮੁਹੰਮਦ ਖ਼ਾਨ ਅਤੇ ਅਬਦੁੱਲ ਰਾਣਾ ਨੇ ਕ੍ਰਮਵਾਰ 38ਵੇਂ ਅਤੇ 45ਵੇਂ ਮਿੰਟ ’ਚ ਦੋ ਗੋਲ ਕਰਕੇ ਗੋਲ ਅੰਤਰ ਨੂੰ ਘਟਾਉਣ ਦਾ ਯਤਨ ਕੀਤਾ ਹਾਲਾਂਕਿ ਭਾਰਤ ਨੇ ਆਪਣੇ ਫ਼ੈਸਲਾਕੁਨ ਪੂਲ ਮੈਚ ਵਿੱਚ ਵਿਰੋਧੀ ਟੀਮ ਨੂੰ ਵੱਡੇ ਅੰਤਰ ਨਾਲ ਮਾਤ ਦਿੱਤੀ।
ਦੋਵਾਂ ਟੀਮਾਂ ਵਿਚਾਲੇ ਇਹ 180ਵਾਂ ਮੈਚ ਸੀ ਅਤੇ ਭਾਰਤ-ਪਾਕਿਸਤਾਨ ਹਾਕੀ ਟੀਮਾਂ ਦੇ ਇਤਿਹਾਸ ’ਚ 8 ਗੋਲਾਂ ਦੇ ਅੰਤਰ ਨਾਲ ਮਿਲੀ ਜਿੱਤ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ।

The post ਹਾਕੀ: ਹਰਮਨਪ੍ਰੀਤ ਦੇ ਚਾਰ ਗੋਲਾਂ ਸਦਕਾ ਭਾਰਤ ਦੀ ਪਾਕਿ ਖ਼ਿਲਾਫ ਸਭ ਤੋਂ ਵੱਡੀ ਜਿੱਤ appeared first on punjabitribuneonline.com.


Source link

Check Also

Raja Warring ਦੀ SC ਕਮਿਸ਼ਨ ਨੂੰ ਚੁਣੌਤੀ ,ਕਿਹਾ – ਮੈਂ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵਾਂਗਾ ,ਜੋ ਕਰਨਾ ਹੈ ਕਰ ਲਓ  | Raja Warring challenges SC commission, says

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ …