Home / Punjabi News / ਹਾਕੀ ਜੂਨੀਅਰ ਵਿਸ਼ਵ ਕੱਪ: ਭਾਰਤ ਦਾ ਦੱਖਣੀ ਕੋਰੀਆ ਨਾਲ ਹੋਵੇਗਾ ਪਹਿਲਾ ਮੁਕਾਬਲਾ

ਹਾਕੀ ਜੂਨੀਅਰ ਵਿਸ਼ਵ ਕੱਪ: ਭਾਰਤ ਦਾ ਦੱਖਣੀ ਕੋਰੀਆ ਨਾਲ ਹੋਵੇਗਾ ਪਹਿਲਾ ਮੁਕਾਬਲਾ

ਕੁਆਲਾਲੰਪੁਰ, 24 ਜੂਨ

ਭਾਰਤ ਐੱਫਆਈਐੱਚ ਜੂਨੀਅਰ ਹਾਕੀ ਵਿਸ਼ਵ ਕੱਪ-2023 ਦੇ ਸ਼ੁਰੂਆਤੀ ਦਿਨ 5 ਦਸੰਬਰ ਨੂੰ ਗਰੁੱਪ ਸੀ ਵਿੱਚ ਦੱਖਣੀ ਕੋਰੀਆ ਖ਼ਿਲਾਫ਼ ਆਪਣੀ ਮੁਹਿੰਮ ਦਾ ਆਗਾਜ਼ ਕਰੇਗਾ। ਟੂਰਨਾਮੈਂਟ 5 ਤੋਂ 16 ਦਸੰਬਰ ਤੱਕ ਮਲੇਸ਼ੀਆ ਦੇ ਬੁਕਤ ਜਲੀਲ ਕੌਮੀ ਹਾਕੀ ਸਟੇਡੀਅਮ ‘ਚ ਹੋਵੇਗਾ। ਭਾਰਤੀ ਟੀਮ ਨੂੰ ਟੂਰਨਾਮੈਂਟ ਵਿੱਚ ਗਰੁੱਪ-ਸੀ ‘ਚ ਰੱਖਿਆ ਗਿਆ ਹੈ ਜਿਸ ਵਿੱਚ ਉਸ ਨਾਲ ਦੱਖਣੀ ਕੋਰੀਆ ਤੋਂ ਇਲਾਵਾ ਸਪੇਨ ਅਤੇ ਕੈਨੈਡਾ ਸ਼ਾਮਲ ਹਨ। ਭਾਰਤ ਦਾ ਸਪੇਨ ਨਾਲ ਮੁਕਾਬਲਾ 7 ਦਸੰਬਰ ਨੂੰ ਅਤੇ ਕੈਨੇਡਾ ਨੂੰ ਨਾਲ 9 ਦਸੰਬਰ ਨੂੰ ਹੋਵੇਗਾ। ਅੱਜ ਇੱਥੇ ਪੁਤਰਜਯਾ ਦੇ ਇੱਕ ਹੋਟਲ ‘ਚ ਸਮਾਗਮ ਦੌਰਾਨ ਅਧਿਕਾਰਤ ਤੌਰ ‘ਤੇ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਜਾਰੀ ਸ਼ਡਿਊਲ ਮੁਤਾਬਕ ਗਰੁੱਪ-ਏ ਵਿੱਚ ਮੇਜ਼ਬਾਨ ਮਲੇਸ਼ੀਆ ਨਾਲ ਅਰਜਨਟੀਨਾ, ਆਸਟਰੇਲੀਆ ਅਤੇ ਚਿੱਲੀ ਨੂੰ ਰੱਖਿਆ ਗਿਆ ਜਦਕਿ ਗਰੁੱਪ-ਬੀ ਵਿੱਚ ਜਰਮਨੀ, ਫਰਾਂਸ, ਦੱਖਣੀ ਅਫਰੀਕਾ ਤੇ ਮਿਸਰ ਸ਼ਾਮਲ ਹਨ। ਗਰੁੱਪ-ਡੀ ਵਿੱਚ ਨੈਂਦਰਲੈਂਡਸ, ਬੈਲਜੀਅਮ, ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਨ। -ਪੀਟੀਆਈ


Source link

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …