Home / Punjabi News / ਪੀਲੀਭੀਤ ਦੇ ਗੁਰਦੁਆਰੇ ਦੀ ਸੀਸੀਟੀਵੀ ਗਾਇਬ; ਪੁਲੀਸ ਟੀਮ ਜਾਂਚ ਕਰਨ ਪੁੱਜੀ

ਪੀਲੀਭੀਤ ਦੇ ਗੁਰਦੁਆਰੇ ਦੀ ਸੀਸੀਟੀਵੀ ਗਾਇਬ; ਪੁਲੀਸ ਟੀਮ ਜਾਂਚ ਕਰਨ ਪੁੱਜੀ

ਪੀਲੀਭੀਤ, 3 ਅਪਰੈਲ

ਅੰਮ੍ਰਿਤਪਾਲ ਸਿੰਘ ਦੀ ਭਾਲ ਵਿਚ ਪੁਲੀਸ ਟੀਮਾਂ ਜੁਟੀਆਂ ਹੋਈਆਂ ਹਨ। ਇਹ ਪਤਾ ਲੱਗਾ ਹੈ ਕਿ ਪੀਲੀਭੀਤ ਦੇ ਮੋਹਨਾਪੁਰ ਗੁਰਦੁਆਰੇ ਦੀ ਸੀਸੀਟੀਵੀ ਫੁਟੇਜ 25 ਮਾਰਚ ਤਕ ਗਾਇਬ ਮਿਲੀ ਜਿਸ ਤੋਂ ਬਾਅਦ ਪੁਲੀਸ ਟੀਮ ਜਾਂਚ ਕਰਨ ਉਥੇ ਪੁੱਜ ਗਈ ਹੈ। ਪੁਲੀਸ ਨੂੰ ਇਹ ਵੀ ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਇਸ ਗੁਰਦੁਆਰੇ ਵਿਚ ਗਏ ਸਨ ਜਿਸ ਤੋਂ ਬਾਅਦ ਪੁਲੀਸ ਟੀਮ ਨੇ ਨੇੜਲੇ ਇਲਾਕਿਆਂ ਦੇ ਸੀਸੀਟੀਵੀ ਖੰਘਾਲਣੇ ਸ਼ੁਰੂ ਕਰ ਦਿੱਤੇ ਹਨ। ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਗੁਰਦੁਆਰੇ ਦੇ ਕੈਮਰਿਆਂ ਨੇ 26 ਮਾਰਚ ਤੋਂ ਬਾਅਦ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਜੋ ਪੁਲੀਸ ਕੋਲ ਮੌਜੂਦ ਹੈ।


Source link

Check Also

ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ…

Patiala News: ਪਟਿਆਲਾ ਦੇ ਐਸਐਸਟੀ ਨਗਰ ਇਲਾਕੇ ਵਿੱਚ ਇੱਕ ਜਿਮ ਟ੍ਰੇਨਰ ਦੀ ਕਾਰ ‘ਤੇ ਕਥਿਤ …