Home / Punjabi News / ਰਾਸ਼ਟਰਪਤੀ ਮੁਰਮੂ ਵੱਲੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨਾਲ ਮੁਲਾਕਾਤ

ਰਾਸ਼ਟਰਪਤੀ ਮੁਰਮੂ ਵੱਲੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨਾਲ ਮੁਲਾਕਾਤ

ਲੰਡਨ, 19 ਸਤੰਬਰ

ਮਹਾਰਾਣੀ ਐਲਿਜ਼ਾਬੈੱਥ-2 ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਅੱਜ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇੱਥੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ। ਮਹਾਰਾਣੀ ਐਲਿਜ਼ਾਬੈੱਥ-2 ਦੇ ਅੰਤਿਮ ਸੰਸਕਾਰ ਲਈ ਰਾਸ਼ਟਰਪਤੀ ਮੁਰਮੂ ਤਿੰਨ ਦਿਨਾਂ ਦੇ ਦੌਰ ‘ਤੇ ਲੰਡਨ ਵਿੱਚ ਹਨ। ਮਹਾਰਾਣੀ ਦਾ ਅੰਤਿਮ ਸੰਸਕਾਰ ਅੱਜ ਵੈਸਟਮਿੰਸਟਰ ਐਬੇ ਵਿੱਚ ਹੋਣਾ ਹੈ। ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ, ”ਮਹਾਰਾਣੀ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੀ ਭੈਣ ਸ਼ੇਖ ਰੇਹਾਨਾ ਨਾਲ ਮੁਲਾਕਾਤ ਕੀਤੀ।” ਇਸ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ, ਬਰਤਾਨੀਆ ਦੇ ਸਮਰਾਟ ਚਾਰਲਸ 3 ਵੱਲੋਂ ਬਕਿੰਘਮ ਪੈਲੇਸ ਵਿੱਚ ਰੱਖੀ ਗਈ ਰਿਸੈਪਸ਼ਨ ‘ਚ ਸ਼ਾਮਲ ਹੋਏ। -ਪੀਟੀਆਈ


Source link

Check Also

ਪਟਿਆਲਾ ‘ਚ ਭਰਾ ਨੂੰ ਵੀਡੀਓ ਭੇਜ ਭੈਣ ਨੇ ਕੀਤਾ ਸੁਸਾਈਡ, ਮਰਨ ਤੋਂ ਪਹਿਲਾਂ-ਪਤੀ ਕਹਿੰਦਾ ਮੈਨੂੰ ਛੱਡ ਦੇ…

Patiala News: ਪਟਿਆਲਾ ਵਿੱਚ ਔਰਤ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ, …