Home / Punjabi News / ਗੋਆ ਬਾਰ ਮਾਮਲਾ: ਅਦਾਲਤ ਦੇ ਪਿਛਲੇ ਆਦੇਸ਼ ’ਤੇ ਟਵਿੱਟਰ ਨੇ ਸਪਸ਼ਟੀਕਰਨ ਮੰਗਿਆ

ਗੋਆ ਬਾਰ ਮਾਮਲਾ: ਅਦਾਲਤ ਦੇ ਪਿਛਲੇ ਆਦੇਸ਼ ’ਤੇ ਟਵਿੱਟਰ ਨੇ ਸਪਸ਼ਟੀਕਰਨ ਮੰਗਿਆ

ਨਵੀਂ ਦਿੱਲੀ, 23 ਅਗਸਤ

ਦਿੱਲੀ ਹਾਈ ਕੋਰਟ ਨੇ ਟਵਿੱਟਰ ਦੀ ਉਸ ਪਟੀਸ਼ਨ ‘ਤੇ ਅੱਜ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਨੋਟਿਸ ਜਾਰੀ ਕੀਤਾ, ਜਿਸ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ਨੇ ਅਦਾਲਤ ਦੇ ਇੱਕ ਪੁਰਾਣੇ ਹੁਕਮ ਵਿੱਚ ਕੁੱਝ ਸਪਸ਼ਟੀਕਰਨ ਮੰਗਿਆ ਹੈ। ਅਦਾਲਤ ਨੇ ਹਾਲ ਹੀ ਵਿੱਚ ਇੱਕ ਹੁਕਮ ਵਿੱਚ ਸੋਸ਼ਲ ਮੀਡੀਆ ਮੰਚ ਨੂੰ ਭਾਜਪਾ ਆਗੂ ਇਰਾਨੀ ਅਤੇ ਉਨ੍ਹਾਂ ਦੀ ਧੀ ਖ਼ਿਲਾਫ਼ ਇਤਰਾਜ਼ਯੋਗ ਸਮੱਗਰੀ ਵਾਲੇ ਵੈੱਬ ਲਿੰਕ ਹਟਾਉਣ ਦਾ ਨਿਰਦੇਸ਼ ਦਿੱਤਾ ਸੀ। ਜਸਟਿਸ ਮਿਨੀ ਪੁਸ਼ਕਰਨਾ ਨੇ ਟਵਿੱਟਰ ਦੀ ਉਸ ਪਟੀਸ਼ਨ ‘ਤੇ ਇਰਾਨੀ ਨੂੰ ਨੋਟਿਸ ਜਾਰੀ ਕੀਤਾ, ਜਿਸ ਵਿੱਚ ਉਸ ਨੇ ਅਦਾਲਤ ਦੇ 29 ਜੁਲਾਈ ਦੇ ਆਦੇਸ਼ ਦੇ ਸਬੰਧ ਵਿੱਚ ਸਪਸ਼ਟੀਕਰਨ ਮੰਗਿਆ ਹੈ। -ਪੀਟੀਆਈ


Source link

Check Also

ਕਾਂਗਰਸ ‘ਚ ਸ਼ਾਮਲ ਹੋਣ ਬਾਰੇ ਚਰਚਾ ਹੋਈ ਤੇਜ਼…

Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ …