Breaking News
Home / Punjabi News / ਰਸੋਈਏ ਦੀ ਹੱਤਿਆ ਦੇ ਮਾਮਲੇ ’ਚ ਭਾਰਤੀ ਹਵਾਈ ਫ਼ੌਜ ਦੇ ਤਿੰਨ ਅਧਿਕਾਰੀਆਂ ਨੂੰ ਉਮਰ ਕੈਦ

ਰਸੋਈਏ ਦੀ ਹੱਤਿਆ ਦੇ ਮਾਮਲੇ ’ਚ ਭਾਰਤੀ ਹਵਾਈ ਫ਼ੌਜ ਦੇ ਤਿੰਨ ਅਧਿਕਾਰੀਆਂ ਨੂੰ ਉਮਰ ਕੈਦ

ਨਵੀਂ ਦਿੱਲੀ, 13 ਮਈ

ਅਹਿਮਦਾਬਾਦ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਭਾਰਤੀ ਹਵਾਈ ਫ਼ੌਜ ਦੇ ਦੋ ਸੇਵਾਮੁਕਤ ਅਤੇ ਇੱਕ ਮੌਜਦਾ ਅਧਿਕਾਰੀਆਂ ਨੂੰ 27 ਸਾਲ ਪਹਿਲਾਂ ਰਸੋਈਏ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਮਨਗਰ ਦੇ ਏਅਰਫੋਰਸ ਸਟੇਸ਼ਨ ‘ਤੇ ਰਸੋਈਏ ਗਿਰਿਜਾ ਰਾਵਤ ਨੂੰ ਨਵੰਬਰ 1995 ਵਿੱਚ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਸੀ ਕਿਉਂਕਿ ਸ਼ੱਕ ਸੀ ਕਿ ਉਸ ਨੇ ਕੰਟੀਨ ਤੋਂ ਸ਼ਰਾਬ ਚੋਰੀ ਕੀਤੀ ਸੀ। ਦੋਸ਼ੀ ਅਧਿਕਾਰੀ ਅਨੂਪ ਸੂਦ ਉਦੋਂ ਜਾਮਨਗਰ ਵਿੱਚ ਏਅਰ ਫੋਰਸ-1 ਵਿੱਚ ਸਕੁਐਡਰਨ ਲੀਡਰ ਅਤੇ ਸਾਰਜੈਂਟ ਅਨਿਲ ਕੇਐੱਨ ਅਤੇ ਮਹਿੰਦਰ ਸਿੰਘ ਸ਼ੇਰਾਵਤ ਹਨ। ਸੂਦ, ਜੋ ਗਰੁੱਪ ਕੈਪਟਨ ਵਜੋਂ ਸੇਵਾਮੁਕਤ ਹੋਇਆ ਹੈ। ਅਨਿਲ ਵੀ ਸੇਵਾਮੁਕਤ ਹੋ ਚੁੱਕਿਆ ਪਰ ਸਹਿਰਾਵਤ ਨੌਕਰੀ ‘ਤੇ ਹੈ। ਸੀਬੀਆਈ ਨੇ ਰਾਵਤ ਦੀ ਪਤਨੀ ਦੀ ਪਟੀਸ਼ਨ ‘ਤੇ ਗੁਜਰਾਤ ਹਾਈ ਕੋਰਟ ਦੇ ਹੁਕਮਾਂ ‘ਤੇ 22 ਫਰਵਰੀ 2012 ਨੂੰ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲਿਆ ਸੀ।


Source link

Check Also

ਚੰਡੀਗੜ੍ਹ: ਭਾਜਪਾ ਨੂੰ ਝਟਕਾ : ਵਾਰਡ ਨੰਬਰ 30 ਤੋਂ ਸਮੁੱਚੀ ਟੀਮ ਅਕਾਲੀ ਦਲ ਵਿੱਚ ਸ਼ਾਮਲ

ਕੁਲਦੀਪ ਸਿੰਘ ਚੰਡੀਗੜ੍ਹ, 30 ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਸ਼ਹਿਰ ਵਿੱਚ ਭਾਰਤੀ ਜਨਤਾ …