Home / Punjabi News / ਹੰਗਰੀ ਵਿੱਚ ਵਾਹਨ ਰੇਲਗੱਡੀ ਨਾਲ ਟਕਰਾਇਆ, ਪੰਜ ਹਲਾਕ

ਹੰਗਰੀ ਵਿੱਚ ਵਾਹਨ ਰੇਲਗੱਡੀ ਨਾਲ ਟਕਰਾਇਆ, ਪੰਜ ਹਲਾਕ

ਬੁਡਾਪੈਸਟ, 5 ਅਪਰੈਲ

ਹੰਗਰੀ ਦੇ ਦੱਖਣ ਵਿੱਚ ਅੱਜ ਸਵੇਰੇ ਵਾਹਨ ਨੂੰ ਟੱਕਰ ਮਾਰਨ ਮਗਰੋਂ ਇੱਕ ਰੇਲਗੱਡੀ ਪੱਟੜੀ ਤੋਂ ਉਤਰ ਗਈ। ਪੁਲੀਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਮਾਈਂਡਜੈਂਟ ਸ਼ਹਿਰ ਵਿੱਚ ਸਵੇਰੇ ਸੱਤ ਵਜੇ ਤੋਂ ਠੀਕ ਪਹਿਲਾਂ ਵਾਪਰੀ। ਪੁਲੀਸ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਲਿਜਾ ਰਿਹਾ ਇੱਕ ਟਰੱਕ ਪਟੜੀ ‘ਤੇ ਚੜ੍ਹ ਗਿਆ ਅਤੇ ਰੇਲਗੱਡੀ ਦੀ ਲਪੇਟ ਵਿੱਚ ਆ ਗਿਆ। ਇਸ ਤੋਂ ਬਾਅਦ ਰੇਲਗੱਡੀ ਪੱਟੜੀ ਤੋਂ ਉਤਰ ਗਈ। ਹੰਗਰੀ ਦੀ ਸਰਕਾਰੀ ਖ਼ਬਰ ਏਜੰਸੀ ਐੱਮਟੀਆਈ ਮੁਤਾਬਕ, ਹਾਦਸੇ ਦੌਰਾਨ ਟਰੱਕ ਵਿੱਚ ਸੱਤ ਜਣੇ ਸਵਾਰ ਸਨ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ ਅਤੇ ਦੋ ਹੋਰਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। -ਏਪੀ


Source link

Check Also

Sports News: ਟੀ20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਗੇਂਦਬਾਜ਼ੀ ਕੋਚ ਨੇ ਦਿੱਤਾ ਅਸਤੀਫ਼ਾ: ਸਦਮੇ ‘ਚ ਟੀਮ…

Sports News: ਟੀ20 ਸੀਰੀਜ਼ ਤੋਂ ਪਹਿਲਾਂ ਖੇਡ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, …