Home / Punjabi News / ਪੰਜਾਬ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦਾ ਅਸਤੀਫਾ

ਪੰਜਾਬ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦਾ ਅਸਤੀਫਾ

ਪੰਜਾਬ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਸਿੱਧੂ ਤੌਨ ਬਆਦ ਇਹ ਦੂਜਾ ਅਸਤੀਫਾ ਹੈ । ਇਸੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ਬੈਠਕ ਸੱਦੀ ਹੈ । ਕਾਂਗਰਸ ਆਗੂ ਅਸ਼ਵਿਨੀ ਕੁਮਾਰ ਨੇ ਨਵਜੋਤ ਸਿੰਘ ਸਿੱਧੂ ਦੇ ਪੀਪੀਸੀਸੀ ਦੇ ਪ੍ਰਧਾਨ ਵਜੋਂ ਅਸਤੀਫੇ ਬਾਰੇ ਕਿਹਾ, “ਇਹ ਬਹੁਤ ਮੰਦਭਾਗਾ ਹੈ ਪਰ ਮੈਂ ਉਸ ‘ਤੇ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਮੈਂ ਨਹੀਂ ਪੜ੍ਹਿਆ ਕਿ ਉਨ੍ਹਾਂ ਨੇ ਕੀ ਲਿਖਿਆ ਹੈ। ਹਾਲ ਹੀ ਵਿੱਚ ਉਨ੍ਹਾਂ ਨੂੰ ਪੀਪੀਸੀਸੀ ਮੁਖੀ ਬਣਾਇਆ ਗਿਆ ਸੀ।” “ਸਿੱਧੂ ਨੇ ਜੋ ਕਹਿਣਾ ਸੀ ਕਿਹਾ ਦਿੱਤਾ ਹੁਣ ਇਸ ਦਾ ਫੈਸਲਾ ਕਾਂਗਰਸ ਮੁਖੀ ਕਰਨਗੇ ਅਤੇ ਬਹੁਤ ਜਲਦੀ ਕਰਨਗੇ। ਚੋਣਾਂ ਸਿਰ ‘ਤੇ ਹਨ, ਮੈਨੂੰ ਉਮੀਦ ਹੈ ਕਿ ਕਾਂਗਰਸ ਲੀਡਰਸ਼ਿਪ ਇਸ ਮਸਲੇ ਨੂੰ ਜਲਦੀ ਹੱਲ ਕਰੇਗੀ ਤਾਂ ਕਿ ਅਸੀਂ ਇੱਕਜੁੱਟ ਹੋ ਕੇ ਚੋਣਾਂ ਲੜੀਏ।”

The post ਪੰਜਾਬ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦਾ ਅਸਤੀਫਾ first appeared on Punjabi News Online.


Source link

Check Also

Pandharpur Accident : ਸ਼ਰਧਾਲੂਆਂ ਨਾਲ ਭਰੀ ਪਿਕਅੱਪ ਵੈਨ ਖੂਹ ਵਿੱਚ ਡਿੱਗੀ, 14 ਲੋਕਾਂ ਦੀ ਮੌਤ

Pandharpur Accident : ਮਹਾਰਾਸ਼ਟਰ ਦੇ ਪੰਧਰਪੁਰ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿੱਥੇ …