Home / Punjabi News / ਟੋਕੀਓ ਤੋਂ ਪਰਤੇ ਤਗ਼ਮਾ ਜੇਤੂਆਂ ਤੇ ਹੋਰਨਾਂ ਅਥਲੀਟਾਂ ਦਾ ਅੱਜ ਦਿੱਲੀ ’ਚ ਹੋਵੇਗਾ ਸਨਮਾਨ

ਟੋਕੀਓ ਤੋਂ ਪਰਤੇ ਤਗ਼ਮਾ ਜੇਤੂਆਂ ਤੇ ਹੋਰਨਾਂ ਅਥਲੀਟਾਂ ਦਾ ਅੱਜ ਦਿੱਲੀ ’ਚ ਹੋਵੇਗਾ ਸਨਮਾਨ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 9 ਅਗਸਤ

ਟੋਕੀਓ ਓਲੰਪਿਕ ਤੋਂ ਵਾਪਸ ਦੇਸ਼ ਪਰਤ ਰਹੇ ਭਾਰਤੀ ਖਿਡਾਰੀਆਂ ਤੇ ਤਗ਼ਮਾ ਜੇਤੂਆਂ ਦਾ ਅੱਜ ਸ਼ਾਮੀਂ ਨਵੀਂ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਸਨਮਾਨ ਕੀਤਾ ਜਾਵੇਗਾ। ਸਨਮਾਨ ਸਮਾਗਮ ਖੇਡ ਮੰਤਰਾਲੇ ਤੇ ਸਾਈ ਵੱਲੋਂ ਸਾਂਝੇ ਤੌਰ ‘ਤੇ ਵਿਉਂਤਿਆ ਗਿਆ ਹੈ। ਪੁਰਸ਼ ਹਾਕੀ ਟੀਮ ਦੇ ਸ਼ਾਮੀਂ ਪੌਣੇ ਚਾਰ ਵਜੇ ਦੇ ਕਰੀਬ ਜਦੋਂਕਿ ਸੋਨ ਤਗ਼ਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੇ ਸ਼ਾਮ ਪੰਜ ਵਜੇ ਤੱਕ ਭਾਰਤ ਪੁੱਜਣ ਦੇ ਆਸਾਰ ਹਨ। ਸਨਮਾਨ ਸਮਾਗਮ ਸਾਢੇ 6 ਵਜੇ ਦੇ ਕਰੀਬ ਹੋਵੇਗਾ।


Source link

Check Also

Raja Warring ਦੀ SC ਕਮਿਸ਼ਨ ਨੂੰ ਚੁਣੌਤੀ ,ਕਿਹਾ – ਮੈਂ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵਾਂਗਾ ,ਜੋ ਕਰਨਾ ਹੈ ਕਰ ਲਓ  | Raja Warring challenges SC commission, says

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ …