Home / Punjabi News / ਬਲੋਚਿਸਤਾਨ: ਪੀੜਤ ਪਰਿਵਾਰਾਂ ਨੂੰ ਿਮਲੇ ਇਮਰਾਨ

ਬਲੋਚਿਸਤਾਨ: ਪੀੜਤ ਪਰਿਵਾਰਾਂ ਨੂੰ ਿਮਲੇ ਇਮਰਾਨ

ਕੋਇਟਾ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕੋਇਟਾ ਦਾ ਦੌਰਾ ਕਰ ਕੇ ਬਲੋਚਿਸਤਾਨ ਦੇ ਮੱਛ ਖੇਤਰ ਵਿੱਚ 3 ਜਨਵਰੀ ਨੂੰ ਅਤਿਵਾਦੀਆਂ ਵੱਲੋਂ ਮਾਰੇ ਗਏ ਕੋਲਾ ਖਾਣਾਂ ‘ਚ ਕੰਮ ਕਰਨ ਵਾਲੇ 11 ਵਿਅਕਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਮਰਾਨ ਖਾਨ ਦੇ ਦਫ਼ਤਰ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿੱਚ ਸ੍ਰੀ ਖਾਨ ਪੀੜਤ ਪਰਿਵਾਰਾਂ ਨਾਲ ਅਤੇ ਹਜ਼ਾਰਾਂ ਘੱਟ ਗਿਣਤੀ ਸਮੁਦਾਇ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਖਾਨ ਨੇ ਕਿਹਾ ਕਿ ਉਹ ਪਹਿਲਾਂ ਵੀ ਸਮੁਦਾਇ ਦੇ ਲੋਕਾਂ ਨੂੰ ਮਿਲ ਚੁੱਕੇ ਹਨ ਅਤੇ ਜਿਨ੍ਹਾਂ ਚੁਣੌਤੀਆਂ ਦਾ ਉਹ ਸਾਹਮਣਾ ਕਰ ਰਹੇ ਹਨ, ਉਸ ਤੋਂ ਜਾਣੂੰ ਹਨ। ਇਮਰਾਨ ਖਾਨ ਨੇ ਅੱਗੇ ਕਿਹਾ, ‘ਅਸੀਂ ਤੁਹਾਡੇ (ਹਾਜ਼ਰਾ ਸਮੁਦਾਇ) ਲਈ ਪ੍ਰੋਗਰਾਮ ਤਿਆਰ ਕੀਤਾ ਹੈ ਅਤੇ ਸੁਰੱਖਿਆ ਬਲਾਂ ਦਾ ਇੱਕ ਸੈੱਲ ਤਿਆਰ ਕੀਤਾ ਜਾ ਰਿਹਾ ਹੈ, ਜੋ ਤੁਹਾਨੂੰ ਸੁਰੱਖਿਆ ਪ੍ਰਦਾਨ ਕਰੇਗਾ ਤੇ ਹਮਲਾ ਕਰਨ ਵਾਲਿਆਂ ਦਾ ਪਤਾ ਲਾਵੇਗਾ।’ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਆਪਣਾ ਦੌਰਾ ਉਦੋਂ ਕੀਤਾ ਹੈ ਜਦੋਂ ਹਾਜ਼ਰਾ ਸਮੁਦਾਇ ਦੇ ਮੈਂਬਰਾਂ ਨੇ ਅਤਿਵਾਦੀਆਂ ਦੇ ਹਮਲੇ ‘ਚ ਮਾਰੇ ਗਏ 11 ਵਿਅਕਤੀਆਂ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ। -ਪੀਟੀਆਈ


Source link

Check Also

Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ

Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …