ਨਵੀਂ ਦਿੱਲੀ— ਕੇਂਦਰ ਸਰਕਾਰ ਵਲੋਂ ਕਾਰਪੋਰੇਟ ਟੈਕਸ ਘਟਾਏ ਜਾਣ ਦੇ ਫੈਸਲੇ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤੰਜ਼ ਕੱਸਿਆ ਹੈ। ਰਾਹੁਲ ਨੇ ਸਰਕਾਰ ਦੇ ਇਸ ਫੈਸਲੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ‘ਚ ਹੋਣ ਵਾਲੇ ਇਵੈਂਟ ‘ਹਾਊਡੀ ਮੋਦੀ’ ਨਾਲ ਜੋੜਿਆ ਅਤੇ ਕਿਹਾ ਕਿ ਕੋਈ ਵੀ ਅਜਿਹਾ ਇਵੈਂਟ ਜਾਂ ਫੈਸਲਾ ਬੁਰੀ ਆਰਥਿਕ ਹਾਲਤ ਨੂੰ ਲੁਕਾ ਨਹੀਂ ਸਕਦਾ। ਰਾਹੁਲ ਨੇ ਟਵੀਟ ਕੀਤਾ,”ਹਾਈਇੰਡੀਅਨਇਕਾਨਮੀ ਦਰਮਿਆਨ ਹੇਠਾਂ ਜਾਂਦੇ ਸ਼ੇਅਰ ਬਾਜ਼ਾਰ ਲਈ ਮੋਦੀ ਨੇ ਜੋ ਕੀਤਾ ਉਹ ਸ਼ਾਨਦਾਰ ਹੈ। 1.4 ਲੱਖ ਕਰੋੜ ਰੁਪਏ ਨਾਲ ਇਹ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਇਵੈਂਟ ਹੈ ਪਰ ਕੋਈ ਵੀ ਇਵੈਂਟ ਇਸ ਆਰਥਿਕ ਸੰਕਟ ਨੂੰ ਲੁਕਾ ਨਹੀਂ ਸਕਦਾ, ਜਿਸ ‘ਚ ਹਾਊਡੀ ਮੋਦੀ ਨੇ ਭਾਰਤ ਨੂੰ ਪਾ ਦਿੱਤਾ ਹੈ।”
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਜੀ.ਐੱਸ.ਟੀ. ਕਾਊਂਸਿਲ ਦੀ ਮੀਟਿੰਗ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਪੋਰੇਟ ਟੈਕਸ ਘਟਾਉਣ ਦਾ ਐਲਾਨ ਕੀਤਾ ਸੀ। ਕਾਰਪੋਰੇਟ ਟੈਕਸ ਘਟਾਏ ਜਾਣ ਅਤੇ ਹੋਰ ਰਿਆਇਤਾਂ ਨਾਲ ਸਰਕਾਰ ਦੇ ਖਜ਼ਾਨੇ ‘ਤੇ 1.45 ਲੱਖ ਕਰੋੜ ਰੁਪਏ ਦਾ ਬੋਝ ਪਵੇਗਾ। ਰਾਹੁਲ ਇਸੇ ਪੈਸੇ ਦਾ ਜ਼ਿਕਰ ਕਰ ਰਹੇ ਹਨ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਅਮਰੀਕਾ ਦੇ ਹਾਊਸਟਨ ‘ਚ ਹੋਣ ਵਾਲੇ ਪੀ.ਐੱਮ. ਮੋਦੀ ਦੇ ‘ਹਾਊਡੀ ਮੋਦੀ’ ਇਵੈਂਟ ‘ਤੇ ਤੰਜ਼ ਕੱਸਿਆ ਸੀ। ਰਾਹੁਲ ਨੇ ਲਿਖਿਆ ਸੀ ਕਿ ਮੋਦੀ ਨੂੰ ਦੇਸ਼ ਦੀ ਅਰਥ ਵਿਵਸਥਾ ਦੀ ਸਥਿਤੀ ਬਾਰੇ ਦੱਸਣਾ ਚਾਹੀਦਾ। ਰਾਹੁਲ ਨੇ ਇਕ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ,”ਮੋਦੀ ਜੀ ਹਾਊਡੀ ਇਕਾਨਮੀ ਡੂਇੰਗ (ਅਰਥ ਵਿਵਸਥਾ ਦੀ ਕੀ ਸਥਿਤੀ ਹੈ) ਫਿਲਹਾਲ ਇਹ ਚੰਗੀ ਨਹੀਂ ਦਿਖਾਈ ਪੈਂਦੀ।” ਜ਼ਿਕਰਯੋਗ ਹੈ ਕਿ ਹਾਊਸਟਨ ‘ਚ 22 ਸਤੰਬਰ ਨੂੰ ਆਯੋਜਿਤ ਹੋਣ ਵਾਲੇ ‘ਹਾਊਡੀ ਮੋਦੀ’ ਪ੍ਰੋਗਰਾਮ ‘ਚ ਮੋਦੀ ਨਾਲ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ‘ਚ 50 ਹਜ਼ਾਰ ਭਾਰਤੀ ਅਮਰੀਕੀ ਆਉਣ ਦੀ ਸੰਭਾਵਨਾ ਹੈ।
Check Also
ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ
Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …
Asian Tribune Your Multilingual Newspaper covering World and local news News