Breaking News
Home / Punjabi News / ਅਗਸਤਾ ਵੈਸਟਲੈਂਡ ਧਨ ਸੋਧ ਮਾਮਲੇ ‘ਚ ਰਤੁਲ ਪੁਰੀ ਦੀ ਹਿਰਾਸਤ 3 ਦਿਨ ਵਧਾਈ ਗਈ

ਅਗਸਤਾ ਵੈਸਟਲੈਂਡ ਧਨ ਸੋਧ ਮਾਮਲੇ ‘ਚ ਰਤੁਲ ਪੁਰੀ ਦੀ ਹਿਰਾਸਤ 3 ਦਿਨ ਵਧਾਈ ਗਈ

ਅਗਸਤਾ ਵੈਸਟਲੈਂਡ ਧਨ ਸੋਧ ਮਾਮਲੇ ‘ਚ ਰਤੁਲ ਪੁਰੀ ਦੀ ਹਿਰਾਸਤ 3 ਦਿਨ ਵਧਾਈ ਗਈ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਘਪਲੇ ਨਾਲ ਜੁੜੇ ਧਨ ਸੋਧ ਦੇ ਇਕ ਮਾਮਲੇ ‘ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਹਿਰਾਸਤ ਸੋਮਵਾਰ ਨੂੰ ਤਿੰਨ ਦਿਨ ਵਧਾ ਦਿੱਤੀ। ਚੀਫ਼ ਜਸਟਿਸ ਅਰਵਿੰਦ ਕੁਮਾਰ ਨੇ ਈ.ਡੀ. ਨੂੰ ਪੁਰੀ ਤੋਂ ਤਿੰਨ ਦਿਨ ਤੱਕ ਹੋਰ ਪੁੱਛ-ਗਿੱਛ ਦੀ ਮਨਜ਼ੂਰੀ ਦਿੱਤੀ। ਪੁਰੀ ਨੂੰ 4 ਸਤੰਬਰ ਨੂੰ ਈ.ਡੀ. ਨੇ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਦੀ ਹਿਰਾਸਤ ਅੱਜ ਯਾਨੀ ਸੋਮਵਾਰ ਨੂੰ ਖਤਮ ਹੋ ਰਹੀ ਸੀ। ਧਨ ਸੋਧ ਦਾ ਮਾਮਲਾ ਇਟਲੀ ਸਥਿਤ ਫਿਰਨਮੇਕੇਨਿਕਾ ਦੀ ਬ੍ਰਿਟਿਸ਼ ਸਹਾਇਕ ਕੰਪਨੀ ਅਗਸਤਾ ਵੈਸਟਲੈਂਡ ਤੋਂ 12 ਵੀ.ਵੀ.ਆਈ.ਪੀ. ਹੈਲੀਕਾਪਟਰਾਂ ਦੀ ਖਰੀਦ ‘ਚ ਹੋਈਆਂ ਬੇਨਿਯਮੀਆਂ ਤੋਂ ਬਾਅਦ ਦਰਜ ਕੀਤਾ ਗਿਆ ਸੀ।

Check Also

ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਕਦੇ ਵੀ ਸਮਝੌਤਾ ਨਹੀਂ ਹੋਵੇਗਾ: ਹਰਸਿਮਰਤ

ਜੋਗਿੰਦਰ ਸਿੰਘ ਮਾਨ ਮਾਨਸਾ, 3 ਮਈ ਬਠਿੰਡਾ ਲੋਕ ਸਭਾ ਹਲਕੇ ਤੋਂ ਲਗਾਤਾਰ ਚੌਥੀ ਵਾਰ ਪਾਰਲੀਮੈਂਟ …