Home / Punjabi News / ਦਿੱਲੀ ‘ਚ ਬਣਿਆ ਦੇਸ਼ ਦਾ ਸਭ ਤੋਂ ਉੱਚਾ ATC ਟਾਵਰ, ਪੁਰੀ ਨੇ ਕੀਤਾ ਉਦਘਾਟਨ

ਦਿੱਲੀ ‘ਚ ਬਣਿਆ ਦੇਸ਼ ਦਾ ਸਭ ਤੋਂ ਉੱਚਾ ATC ਟਾਵਰ, ਪੁਰੀ ਨੇ ਕੀਤਾ ਉਦਘਾਟਨ

ਦਿੱਲੀ ‘ਚ ਬਣਿਆ ਦੇਸ਼ ਦਾ ਸਭ ਤੋਂ ਉੱਚਾ ATC ਟਾਵਰ, ਪੁਰੀ ਨੇ ਕੀਤਾ ਉਦਘਾਟਨ

ਨਵੀਂ ਦਿੱਲੀ— ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਦੇਸ਼ ਦੇ ਸਭ ਤੋਂ ਉੱਚੇ ਏਅਰ ਟ੍ਰੈਫਿਕ ਕੰਟਰੋਲ (ਏ. ਟੀ. ਸੀ.) ਟਾਵਰ ਦਾ ਉਦਘਾਟਨ ਕੀਤਾ। ਹਰਦੀਪ ਪੁਰੀ ਨੇ ਕਿਹਾ ਹਵਾਈ ਆਵਾਜਾਈ ਕੰਟਰੋਲ ਯਕੀਨੀ ਕਰਨ ਲਈ ਸੇਵਾਵਾਂ ਅਤੇ ਸਿਸਟਮ ਨੂੰ ਬਿਹਤਰ ਬਣਾਉਣਾ ਜ਼ਰੂਰੀ ਹੈ ਅਤੇ ਇਨ੍ਹਾਂ ਲਈ ਇਸ ਤਰ੍ਹਾਂ ਦੇ ਬੁਨਿਆਦੀ ਢਾਂਚਿਆਂ ਦੀ ਜ਼ਰੂਰਤ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਵਾਈ ਅੱਡਿਆਂ ‘ਤੇ ਯਾਤਰੀ ਅਤੇ ਕਾਰਗੋ ਆਵਾਜਾਈ ਵਿਚ ਇਤਿਹਾਸਕ ਵਾਧਾ ਭਾਰਤੀ ਅਰਥਵਿਵਸਥਾ ਦੇ ਤੇਜ਼ ਰਫਤਾਰ ਨੂੰ ਰੇਖਾਂਕਿਤ ਕਰਦੀ ਹੈ।
ਪੁਰੀ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਿਵਲ ਹਵਾਬਾਜ਼ੀ ਖੇਤਰ ਦੇਸ਼ ਦੇ ਆਰਥਿਕ ਵਿਕਾਸ ਦਾ ਇੰਜਣ ਸਾਬਤ ਹੋਵੇਗਾ। ਇਸ ਏ. ਟੀ. ਸੀ. ਟਾਵਟ ਦੀ ਉੱਚਾਈ 102 ਮੀਟਰ ਹੈ। ਇਸ ਨੂੰ 350 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ 33 ਮੰਜ਼ਲਾਂ ਇਮਾਰਤ ‘ਚ 25ਵੀਂ ਅਤੇ 26ਵੀਂ ਮੰਜ਼ਲ ‘ਤੇ ਏ. ਟੀ. ਸੀ. ਕੰਟਰੋਲਰ ਹੋਣਗੇ। ਇਸ ਟਾਵਰ ‘ਤੇ ਰਾਡਾਰ ਅਤੇ ਏ. ਡੀ. ਐੱਸ. ਦੀ ਅਤਿਆਧੁਨਿਕ ਆਟੋਮੇਸ਼ਨ ਸਿਸਟਮ ਲੱਗਾ ਹੋਇਆ ਹੈ। ਪੁਰਾਣੇ ਟਾਵਰ ਦੇ ਪੇਪਰ ਸਟ੍ਰਿਪ ਦੀ ਥਾਂ ਇਸ ਵਿਚ ਇਲੈਕਟ੍ਰਾਨਿਕ ਫਲਾਈਟ ਸਟ੍ਰਿਪ ਹੈ।

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …