Breaking News
Home / Punjabi News / ‘ਝੋਨੇ ਦੀ ਲਵਾਈ’ ‘ਤੇ ਕੈਪਟਨ ਦਾ ਫੈਸਲਾ, ਪਾਣੀ ਦੇ ਡਿਗਦੇ ਪੱਧਰ ‘ਤੇ ਸੱਦਣਗੇ ਮੀਟਿੰਗ

‘ਝੋਨੇ ਦੀ ਲਵਾਈ’ ‘ਤੇ ਕੈਪਟਨ ਦਾ ਫੈਸਲਾ, ਪਾਣੀ ਦੇ ਡਿਗਦੇ ਪੱਧਰ ‘ਤੇ ਸੱਦਣਗੇ ਮੀਟਿੰਗ

‘ਝੋਨੇ ਦੀ ਲਵਾਈ’ ‘ਤੇ ਕੈਪਟਨ ਦਾ ਫੈਸਲਾ, ਪਾਣੀ ਦੇ ਡਿਗਦੇ ਪੱਧਰ ‘ਤੇ ਸੱਦਣਗੇ ਮੀਟਿੰਗ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਝੋਨੇ ਦੀ ਲਵਾਈ ਦੀ ਤਰੀਕ 20 ਜੂਨ ਤੋਂ ਬਦਲ ਕੇ ਇਕ ਜੂਨ ਕੀਤੇ ਜਾਣ ਨੂੰ ਰੱਦ ਕਰ ਦਿੱਤਾ ਹੈ। ਸੋਮਵਾਰ ਨੂੰ ਵਿਧਾਨ ਸਭਾ ‘ਚ ਇਕ ਸਵਾਲ ਦੇ ਜਵਾਬ ‘ਚ ਕੈਪਟਨ ਨੇ ਦੱਸਿਆ ਕਿ ਇਸ ਸਾਲ ਝੋਨੇ ਦੀ ਲਵਾਈ ਦੀ ਤਰੀਕ 13 ਜੂਨ ਤਜ਼ਰਬੇ ਦੇ ਤੌਰ ‘ਤੇ ਕੀਤੀ ਗਈ ਸੀ ਅਤੇ ਲਵਾਈ ਦੇ ਨਿਰਧਾਰਤ ਸਮੇਂ ‘ਚ ਕੀਤੀ ਤਬਦੀਲੀ ਨੂੰ ਪੱਕੇ ਤੌਰ ‘ਤੇ ਮਿੱਥਣ ਦਾ ਕੋਈ ਪ੍ਰਸਤਾਵ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ।
ਕੈਪਟਨ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਨੂੰ ਠੱਲ੍ਹ ਪਾਉਣ ਅਤੇ ਪਾਣੀ ਬਚਾਉਣ ਲਈ ਫਸਲ ਚੱਕਰ ਨੂੰ ਬਦਲਣ ਲਈ ਵਿਆਪਕ ਰਣਨੀਤੀ ਉਲੀਕਣ ਲਈ ਜਲਦੀ ਹੀ ਸਰਬ ਪਾਰਟੀ ਮੀਟਿੰਗ ਸੱਦੀ ਜਾਵੇਗੀ। ਉਨ੍ਹਾਂ ਨੇ ਸੂਬੇ ‘ਚ ਪਾਣੀ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਸਾਰੀਆਂ ਪਾਰਟੀਆਂ ਨੂੰ ਸਿਆਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਇਕਜੁੱਟਤਾ ਦਿਖਾਉਣ ਦੀ ਅਪੀਲ ਕੀਤੀ। ਕੈਪਟਨ ਨੇ ਕਿਹਾ ਕਿ ਪੰਜਾਬ ਇਸ ਸਮੇਂ ਪਾਣੀ ਦੀ ਵੱਡੀ ਘਾਟ ਨਾਲ ਜੂਝ ਰਿਹਾ ਹੈ। ਉਨ੍ਹਾਂ ਦੱਸਿਆ ਕਿ ਈਰਾਡੀ ਕਮਿਸ਼ਨ ਨੇ ਪਾਣੀ ਦਾ ਮੁਲਾਂਕਣ ਕਰਦੇ ਸਮੇਂ ਦਰਿਆਣੀ ਪਾਣੀ ਦਾ ਪੱਧਰ 17.1 ਐੱਮ. ਏ. ਐੱਫ. ਦਾ ਅਨੁਮਾਨਿਆ ਸੀ ਅਤੇ ਉਦੋਂ ਤੋਂ ਲੈ ਕੇ ਪਾਣੀ ਦਾ ਪੱਧਰ ਘਟ ਕੇ 13 ਐੱਮ. ਏ. ਐੱਫ. ਰਹਿ ਗਿਆ ਹੈ।

Check Also

ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਕਦੇ ਵੀ ਸਮਝੌਤਾ ਨਹੀਂ ਹੋਵੇਗਾ: ਹਰਸਿਮਰਤ

ਜੋਗਿੰਦਰ ਸਿੰਘ ਮਾਨ ਮਾਨਸਾ, 3 ਮਈ ਬਠਿੰਡਾ ਲੋਕ ਸਭਾ ਹਲਕੇ ਤੋਂ ਲਗਾਤਾਰ ਚੌਥੀ ਵਾਰ ਪਾਰਲੀਮੈਂਟ …