Home / Punjabi News / ਲੁਧਿਆਣਾ ‘ਚ ਤਿੰਨ ਮੰਜ਼ਿਲਾ ਫੈਕਟਰੀ ਅੱਗ ਲੱਗਣ ਨਾਲ ਹੋਈ ਢਹਿ-ਢੇਰੀ

ਲੁਧਿਆਣਾ ‘ਚ ਤਿੰਨ ਮੰਜ਼ਿਲਾ ਫੈਕਟਰੀ ਅੱਗ ਲੱਗਣ ਨਾਲ ਹੋਈ ਢਹਿ-ਢੇਰੀ

ਅੱਗ ਬੁਝਾਉਂਦਿਆਂ ਫਾਇਰ ਬ੍ਰਿਗੇਡ ਦੇ ਦੋ ਮੁਲਾਜ਼ਮ ਵੀ ਹੋਏ ਜ਼ਖ਼ਮੀ
ਲੁਧਿਆਣਾ : ਲੁਧਿਆਣਾ ਦੇ ਫੋਕਲ ਪੁਆਇੰਟ ਵਿਚ ਇਕ ਤਿੰਨ ਮੰਜ਼ਿਲਾ ਫੈਕਟਰੀ ਨੂੰ ਭਿਆਨਕ ਤਰੀਕੇ ਨਾਲ ਅੱਗ ਲੱਗ ਗਈ। ਅੱਗ ਲੱਗਣ ਕਾਰਨ ਇਹ ਫੈਕਟਰੀ ਢਹਿ-ਢੇਰੀ ਹੋ ਗਈ ਅਤੇ ਇਸ ਦੌਰਾਨ ਫਾਇਰ ਬ੍ਰਿਗੇਡ ਦੇ ਦੋ ਮੁਲਾਜ਼ਮ ਜ਼ਖ਼ਮੀ ਵੀ ਹੋ ਗਏ। ਫਾਇਰ ਬ੍ਰਿਗੇਡ ਦੇ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੌ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਜੱਦੋ ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਜ਼ਿਕਰਯੋਗ ਹੈ ਕਿ ਇਸ ਫੈਕਟਰੀ ਵਿਚ ਪਲਾਸਟਿਕ ਦਾ ਸਮਾਨ ਅਤੇ ਸਾਈਕਲ ਦੇ ਪੁਰਜ਼ੇ ਬਣਾਏ ਜਾਂਦੇ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

Check Also

Raja Warring ਦੀ SC ਕਮਿਸ਼ਨ ਨੂੰ ਚੁਣੌਤੀ ,ਕਿਹਾ – ਮੈਂ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵਾਂਗਾ ,ਜੋ ਕਰਨਾ ਹੈ ਕਰ ਲਓ  | Raja Warring challenges SC commission, says

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ …