ਨਵੀਂ ਦਿੱਲੀ-ਅੱਜ ਦਿੱਲੀ ਦੇ ਮਾਇਆਪੁਰ ‘ਚ ਸੀਲਿੰਗ ਕਰਨ ਪਹੁੰਚੀ ਟੀਮ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਜਬਰਦਸਤ ਬਵਾਲ ਕਰ ਕੇ ਭੰਨ-ਤੋੜ ਵੀ ਕੀਤੀ। ਪੁਲਸ ਟੀਮ ਨੇ ਸਥਿਤੀ ‘ਤੇ ਕਾਬੂ ਪਾਉਣ ਲਈ ਲੋਕਾਂ ‘ਤੇ ਲਾਠੀਚਾਰਜ ਵੀ ਕੀਤਾ, ਜਿਸ ਕਾਰਨ ਕੁਝ ਲੋਕ ਜ਼ਖਮੀ ਹੋ ਗਏ। ਰਿਪੋਰਟ ਮੁਤਾਬਕ ਦਿੱਲੀ ਦੀ ਸਭ ਤੋਂ ਵੱਡੀ ਕਬਾੜ ਮਾਰਕੀਟ ‘ਚ ਅੱਜ ਭਾਵ ਸ਼ਨੀਵਾਰ ਨੂੰ ਸਵੇਰੇ ਸੀਲਿੰਗ ਕਰਨ ਲਈ ਟੀਮ ਪਹੁੰਚੀ। ਹੰਗਾਮੇ ਦੀ ਸਥਿਤੀ ਦੇਖਦੇ ਹੋਏ ਸੀਲਿੰਗ ਟੀਮ ਦੇ ਨਾਲ ਦਿੱਲੀ ਪੁਲਸ ਅਤੇ ਫੋਰਸ ਤੋਂ ਇਲਾਵਾ ਸੀ. ਆਰ. ਪੀ. ਐੱਫ. ਅਤੇ ਆਈ. ਟੀ. ਬੀ. ਪੀ ਦੇ ਜਵਾਨ ਵੀ ਮਾਰਕੀਟ ‘ਚ ਪਹੁੰਚੇ।
ਸੀਲਿੰਗ ਦੀ ਟੀਮ ਨੇ ਪ੍ਰਦੂਸ਼ਣ ਫੈਲਾਉਣ ਵਾਲੀ ਫੈਕਟਰੀ ‘ਤੇ ਸੀਲਿੰਗ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਮਾਰਕੀਟ ‘ਚ ਤਣਾਅ ਵਾਲੀ ਸਥਿਤੀ ਬਣੀ ਹੋਈ ਸੀ। ਪਤਾ ਲੱਗਿਆ ਹੈ ਕਿ ਐੱਨ. ਜੀ. ਟੀ. ਦੇ ਆਦੇਸ਼ ‘ਤੇ ਸੀਲਿੰਗ ਦੀ ਇਹ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ ਦਿਨੀ ਐਨ. ਜੀ. ਟੀ. ਦੇ ਆਦੇਸ ‘ਤੇ ਐੱਸ. ਟੀ. ਐੱਫ. ਦੀ ਟੀਮ ਬਣਾਈ ਗਈ ਸੀ। ਐੱਸ. ਟੀ. ਐੱਫ. ਦੀ ਟੀਮ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ, ਐੱਮ. ਸੀ. ਡੀ, ਦਿੱਲੀ ਪੁਲਸ, ਐੱਸ. ਡੀ. ਐੱਮ ਆਦਿ ਸ਼ਾਮਲ ਸਸਨ। ਇਨ੍ਹਾਂ ਲੋਕਾਂ ਨੇ ਮਾਰਕੀਟ ਦਾ ਨਿਰੀਖਣ ਕਰਕੇ ਫਿਰ ਅੱਗੇ ਦੀ ਰਿਪੋਰਟ ਦਿੱਤੀ ਸੀ। ਉਸ ਰਿਪੋਰਟ ਦੇ ਆਧਾਰ ‘ਤੇ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ।
Check Also
ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ…
Patiala News: ਪਟਿਆਲਾ ਦੇ ਐਸਐਸਟੀ ਨਗਰ ਇਲਾਕੇ ਵਿੱਚ ਇੱਕ ਜਿਮ ਟ੍ਰੇਨਰ ਦੀ ਕਾਰ ‘ਤੇ ਕਥਿਤ …
Asian Tribune Your Multilingual Newspaper covering World and local news News