ਧੂਰੀ : 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਬਿਖਰ ਰਹੀ ‘ਆਪ’ ਨੂੰ ਟਕਸਾਲੀਆਂ ਦਾ ਸਹਾਰਾ ਲੱਗਭਗ ਮਿਲ ਹੀ ਗਿਆ ਹੈ। ਜੇਕਰ ਸਭ ਸਹੀ ਰਿਹਾ ਤਾਂ ਜਲਦੀ ਹੀ ਇਸ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਧੂਰੀ ਪਹੁੰਚੇ ਭਗਵੰਤ ਮਾਨ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ‘ਚ ‘ਆਪ’-ਟਕਸਲੀ ਗਠਜੋੜ ਆਪਣੇ ਬਾਕੀ ਬਚੇ ਉਮੀਦਵਾਰ ਵੀ ਐਲਾਨ ਦੇਵੇਗਾ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਅਕਾਲੀ ਦਲ ਟਕਸਾਲੀ ਨਾਲ ਸਾਡੀ ਗੱਲ ਲੱਗਭਗ ਫਾਈਨਲ ਹੋ ਗਈ। ਇਕ-ਦੋ ਦਿਨਾਂ ਵਿਚ ਉਹ ਕਿੰਨੀਆਂ ਸੀਟਾਂ ‘ਤੇ ਚੋਣ ਲੜਨਗੇ ਅਤੇ ਉਨ੍ਹਾਂ ਵੱਲੋਂ ਕਿੰਨੇ ਉਮੀਦਵਾਰ ਹੋਣਗੇ ਇਸ ਦਾ ਵੀ ਜਲਦੀ ਐਲਾਨ ਕਰ ਦਿੱਤਾ ਜਾਵੇਗਾ। ਮਾਨ ਨੇ ਕਿਹਾ ਅਸੀਂ ਰਲ ਕੇ ਅਕਾਲੀ ਦਲ ਬਾਦਲ ਅਤੇ ਕਾਂਗਰਸ ਦਾ ਜਿਹੜਾ ਗਠਜੋੜ ਹੈ ਉਸ ਵਿਰੁੱਧ ਪੰਜਾਬ ਦੇ ਹਿੱਤਾਂ ਲਈ ਲੜਾਂਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਟਕਸਾਲੀਆਂ ਦਾ ਖਹਿਰਾ ਤੇ ਬੈਂਸ ਭਰਾਵਾਂ ਨਾਲ ਜਾਣ ਦਾ ਵੀ ਵਿਚਾਰ ਸੀ, ਪਰ ਸ਼ਾਇਦ ਹੁਣ ਉਹ ਠੰਡੇ ਬਸਤੇ ‘ਚ ਪੈ ਗਿਆ ਹੈ।
Check Also
ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ
Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …
Asian Tribune Your Multilingual Newspaper covering World and local news News