Breaking News
Home / Punjabi News / INX ਮਾਮਲਾ ‘ਚ ਗਵਾਹ ਬਣਨ ਲਈ ਤਿਆਰ ਇੰਦਾਰਾਣੀ ਮੁਖਰਜੀ

INX ਮਾਮਲਾ ‘ਚ ਗਵਾਹ ਬਣਨ ਲਈ ਤਿਆਰ ਇੰਦਾਰਾਣੀ ਮੁਖਰਜੀ

INX ਮਾਮਲਾ ‘ਚ ਗਵਾਹ ਬਣਨ ਲਈ ਤਿਆਰ ਇੰਦਾਰਾਣੀ ਮੁਖਰਜੀ

ਨਵੀਂ ਦਿੱਲੀ-ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੇ ਬੇਟੇ ਕਾਰਤੀ ਮਨੀ ਲਾਂਡਰਿੰਗ ਜਾਂਚ ਮਾਮਲੇ ‘ਚ ਵੀਰਵਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਉਹ ਸਵੇਰੇ 11 ਵਜੇ ਦਿੱਲੀ ਦੇ ਜਾਮ ਨਗਰ ਸਥਿਤ ਈ. ਡੀ. ਦੇ ਦਫਤਰ ਵਿਖੇ ਪੁੱਜੇ। ਉਥੇ ਉਨ੍ਹਾਂ ਕੋਲੋਂ ਆਈ. ਐੱਨ. ਐਕਸ. ਮੀਡੀਆ ਮਾਮਲੇ ‘ਚ ਪੁੱਛਗਿਛ ਕੀਤੀ ਗਈ।
ਗਵਾਹ ਬਣਨ ਲਈ ਤਿਆਰ ਇੰਦਾਰਾਣੀ ਮੁਖਰਜੀ-
ਇਸ ਮਾਮਲੇ ਦੀ ਦੋਸ਼ੀ ਅਤੇ ਪਹਿਲਾਂ ਤੋਂ ਜੇਲ ‘ਚ ਬੰਦ ਇੰਦਰਾਣੀ ਮੁਖਰਜੀ ਗਵਾਹ ਬਣਨ ਨੂੰ ਤਿਆਰ ਹੈ ਅਤੇ ਇਸ ਦੀ ਪੁਸ਼ਟੀ ਅੱਜ ਤੋਂ ਪਟਿਆਲਾ ਹਾਊਸ ਕੋਰਟ ਦੇ ਸਾਹਮਣੇ ਕਰਨ ਵਾਲੀ ਹੈ। ਸ਼ੀਨਾ ਬੋਰਾ ਹੱਤਿਆ ਕੇਸ ਦੀ ਮੁੱਖ ਦੋਸ਼ੀ ਇੰਦਰਾਣੀ ਨੇ ਪਿਛਲੇ ਸਾਲ ਦਸੰਬਰ ‘ਚ ਅਦਾਲਤ ਨੂੰ ਚਿੱਠੀ ਲਿਖ ਕੇ ਇਸ ਮਾਮਲੇ ‘ਚ ਗਵਾਹ ਬਣਨ ਦੀ ਗੱਲ ਕੀਤੀ ਸੀ। ਅੱਜ ਅਦਾਲਤ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਮੁੰਬਈ ਦੀ ਭਾਇਖਲਾ ਜੇਲ ਨਾਲ ਕੁਨੈਕਟ ਹੋਵੇਗੀ। ਇੱਥੇ ਅਦਾਲਤ ਇੰਦਾਰਾਣੀ ਮੁਖਰਜੀ ਤੋਂ ਪੁੱਛੇਗੀ ਕਿ ਗਵਾਹ ਬਣਨ ਦੇ ਲਈ ਉਸ ‘ਤੇ ਕੋਈ ਦਬਾਅ ਨਹੀਂ ਬਣਾਇਆ ਗਿਆ ਹੈ।

Check Also

ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਕਦੇ ਵੀ ਸਮਝੌਤਾ ਨਹੀਂ ਹੋਵੇਗਾ: ਹਰਸਿਮਰਤ

ਜੋਗਿੰਦਰ ਸਿੰਘ ਮਾਨ ਮਾਨਸਾ, 3 ਮਈ ਬਠਿੰਡਾ ਲੋਕ ਸਭਾ ਹਲਕੇ ਤੋਂ ਲਗਾਤਾਰ ਚੌਥੀ ਵਾਰ ਪਾਰਲੀਮੈਂਟ …