Home / Punjabi News / ਝਾਰਖੰਡ ‘ਚ ਹੋਏ ਭਿਆਨਕ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ 5 ਨਕਸਲੀ ਕੀਤੇ ਢੇਰ

ਝਾਰਖੰਡ ‘ਚ ਹੋਏ ਭਿਆਨਕ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ 5 ਨਕਸਲੀ ਕੀਤੇ ਢੇਰ

ਰਾਂਚੀ- ਝਾਰਖੰਡ ਦੇ ਸਿੰਘਭੂਮ ਜ਼ਿਲੇ ‘ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਮੰਗਲਵਾਰ ਨੂੰ ਹੋਏ ਭਿਆਨਕ ਮੁਕਾਬਲੇ ‘ਚ ਸੁਰੱਖਿਆ ਬਲਾਂ ਨੇ 5 ਨਕਸਲੀਆਂ ਨੂੰ ਮਾਰ ਦਿੱਤਾ। ਮੁਕਾਬਲੇ ਵਾਲੇ ਸਥਾਨ ‘ਤੇ ਪੁਲਸ ਨੂੰ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ।
ਰਿਪੋਰਟ ਮੁਤਾਬਕ ਪੁਲਸ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਜਾਣਕਾਰੀ ਮਿਲਣ ‘ਤੇ ਸੋਮਵਾਰ ਸ਼ਾਮ ਕੇਂਦਰੀ ਰਿਜ਼ਰਵ ਪੁਲਸ ਬਲ ਦੀ ਕੋਬਰਾ ਬਟਾਲੀਅਨ ਅਤੇ ਖੂੰਟੀ ਪੁਲਸ ਨੇ ਮੁਰਹੂ ਥਾਣਾ ਖੇਤਰ ‘ਚ ਨਕਸਲੀਆਂ ਦੇ ਠਿਕਾਣਿਆਂ ਦੀ ਘੇਰਾਬੰਦੀ ਕਰ ਦਿੱਤੀ ਅਤੇ ਉਨ੍ਹਾਂ ਨੂੰ ਆਤਮ ਸਮਰਪਣ ਲਈ ਕਿਹਾ ਪਰ ਨਕਸਲੀਆਂ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੰਗਲਵਾਰ ਨੂੰ ਸਵੇਰੇਸਾਰ ਹੋਈ ਭਿਆਨਕ ਗੋਲੀਬਾਰੀ ‘ਚ ਸੁਰੱਖਿਆ ਬਲਾ ਨੇ 4 ਨਕਸਲੀਆਂ ਨੂੰ ਮਾਰ ਦਿੱਤਾ ਅਤੇ 2 ਹੋਰ ਨਕਸਲੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।

Check Also

Sports News: ਟੀ20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਗੇਂਦਬਾਜ਼ੀ ਕੋਚ ਨੇ ਦਿੱਤਾ ਅਸਤੀਫ਼ਾ: ਸਦਮੇ ‘ਚ ਟੀਮ…

Sports News: ਟੀ20 ਸੀਰੀਜ਼ ਤੋਂ ਪਹਿਲਾਂ ਖੇਡ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, …