ਨਵੀਂ ਦਿੱਲੀ— ਰਾਸ਼ਟਰੀ ਜਾਂਚ ਏਜੰਸੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਆਈ.ਐੱਸ.ਆਈ.ਐੱਸ. ਪ੍ਰੇਰਿਤ ਸਮੂਹ ਦੇ ਖਿਲਾਫ ਆਪਣੀ ਜਾਂਚ ਦੇ ਸਿਲਸਿਲੇ ‘ਚ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸੰਗਠਨ ਕਥਿਤ ਤੌਰ ‘ਤੇ ਦਿੱਲੀ ਅਤੇ ਉੱਤਰੀ ਭਾਰਤ ਦੇ ਦੂਜੇ ਹਿੱਸਿਆਂ ‘ਚ ਆਤਮਘਾਤੀ ਹਮਲੇ ਅਤੇ ਬੰਬ ਧਮਾਕਿਆਂ ਨਾਲ ਹੀ ਰਾਜਨੇਤਾਵਾਂ ਅਤੇ ਸਰਕਾਰੀ ਥਾਂਵਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਰਚ ਰਿਹਾ ਸੀ। ਜਾਂਚ ਏਜੰਸੀ ਨੇ ਸ਼ਨੀਵਾਰ ਨੂੰ ਇਸ ਹਾਲੀਆ ਗ੍ਰਿਫਤਾਰੀ ਦੇ ਸਿਲਸਿਲੇ ‘ਚ ਮੇਰਠ, ਹਾਪੁੜ ਅਤੇ ਗਾਜ਼ੀਆਬਾਦ ‘ਚ ਛਾਪੇਮਾਰੀ ਵੀ ਕੀਤੀ।
ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਮੁਹੰਮਦ ਅਬਸਰ (24) ਨੂੰ ਸ਼ੁੱਕਰਵਾਰ ਦੀ ਰਾਤ ਐੱਨ.ਆਈ.ਏ. ਨੇ ਹਾਪੁੜ ਤੋਂ ਗ੍ਰਿਫਤਾਰ ਕੀਤਾ। ਇਸ ਗ੍ਰਿਫਤਾਰੀ ਨਾਲ ਹੀ ਐੱਨ.ਆਈ.ਏ. ਇਸ ਸਿਲਸਿਲੇ ‘ਚ ਹੁਣ ਤੱਕ 12 ਲੋਕਾਂ ਨੂੰ ਗ੍ਰਿਫਤਾਰ ਕਰ ਚੁਕੀ ਹੈ। ਉਨ੍ਹਾਂ ਨੇ ਕਿਹਾ ਕਿ ਅਬਸਰ ਮੇਰਠ ਜ਼ਿਲੇ ਦੇ ਜਸੋਰਾ ਦਾ ਰਹਿਣ ਵਾਲਾ ਹੈ ਅਤੇ ਗਾਜ਼ੀਆਬਾਦ ਦੇ ਪਿਪਲੇਰਾ ਇਲਾਕੇ ‘ਚ ਜਾਮੀਆ ਹੁਸੈਨੀਆ ਅਬੁਲ ਹਸਨ ‘ਚ ਪੜ੍ਹਾਉਂਦਾ ਸੀ। ਬੁਲਾਰੇ ਨੇ ਕਿਹਾ ਕਿ ਅਬਸਰ ਅੱਤਵਾਦੀ ਸਾਜਿਸ਼ ਦੇ ਇਕ ਹੋਰ ਦੋਸ਼ੀ ਇਫਤੇਖਾਰ ਸਾਕਿਬ ਨਾਲ 2018 ‘ਚ ਮਈ ਅਤੇ ਅਗਸਤ ਦੇ ਮਹੀਨੇ ਜੰਮੂ-ਕਸ਼ਮੀਰ ‘ਚ ਤਿੰਨ ਥਾਂਵਾਂ ‘ਤੇ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਇੱਥੇ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਉਸ ਦੀ ਹਿਰਾਸਤ ਮੰਗੀ ਜਾਵੇਗੀ।
Check Also
Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ
Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …
Asian Tribune Your Multilingual Newspaper covering World and local news News