ਨਵੀਂ ਦਿੱਲੀ-ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਕਾਲਰਸ਼ਿਪ ਦੀ ਰਾਸ਼ੀ ਲੈਣ ਵਾਸਤੇ ਦਿੱਲੀ ‘ਚ ਕੇਂਦਰੀ ਮੰਤਰੀ ਥਾਵਰ ਚੰਦਰ ਗਲਿਹੋਤ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਸਕਾਲਰਸ਼ਿਪ ਫੰਡ ਨੂੰ ਲੈ ਕੇ ਸਾਧੂ ਸਿੰਘ ਧਰਮਸੋਤ ਨੇ ਕੇਂਦਰੀ ਮੰਤਰੀ ਗਲਿਹੋਤ ਨਾਲ ਗੱਲਬਾਤ ਕੀਤੀ ਪਰ ਕੇਂਦਰੀ ਮੰਤਰੀ ਨੇ ਦੱਸਿਆ ਕਿ ਪੰਜਾਬ ਨੇ ਪਿਛਲੇ ਸਕਾਲਰਸ਼ਿਪ ਫੰਡ ਦਾ ਹੁਣ ਤੱਕ ਹਿਸਾਬ ਨਹੀਂ ਦਿੱਤਾ ਇਸ ਕਰਕੇ ਹੋਰ ਰਾਸ਼ੀ ਜਾਰੀ ਨਹੀਂ ਕੀਤੀ ਜਾ ਸਕਦੀ ਹੈ।
ਮੀਟਿੰਗ ਤੋਂ ਬਾਅਦ ਪੰਜਾਬ ਦੇ ਮੰਤਰੀ ਧਰਮਸੋਤ ਨੇ ਗੱਲਬਾਤ ਰਾਹੀਂ ਦੱਸਿਆ ਕਿ ਉਹ 1286 ਕਰੋੜ ਰੁਪਏ ਦੀ ਸਕਾਲਰਸ਼ਿਪ ਦਾ ਫੰਡ ਲੈਣ ਲਈ ਆਏ ਸਨ ਪਰ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਾਲ 2016,17,18 ਦਾ ਹਿਸਾਬ ਨਹੀਂ ਦਿੱਤਾ ਹੈ। ਕੇਂਦਰੀ ਮੰਤਰੀ ਗਲਿਹੋਤ ਨੂੰ ਕੇਂਦਰੀ ਸੂਬਾ ਮੰਤਰੀ ਵਿਜੇ ਸਾਂਪਲਾ ਗੁੰਮਰਾਹ ਕਰ ਰਹੇ ਹਨ ਅਤੇ ਸਾਂਪਲਾ ਆਪਣੀ ਸੂਬਾ ਰਾਜਨੀਤੀ ਕਰ ਰਹੇ ਹਨ। ਇਸ ਤੋਂ ਇਲਾਵਾ ਅਸੀਂ ਸਕਾਲਰਸ਼ਿਪ ਫੰਡ ਦਾ ਪੂਰਾ ਹਿਸਾਬ ਦਿੱਤਾ ਹੈ।
Check Also
Milk Price hike: ਮਹਿੰਗਾਈ ਦਾ ਝਟਕਾ, ਦੁੱਧ 5 ਰੁਪਏ ਪ੍ਰਤੀ ਲੀਟਰ ਮਹਿੰਗਾ , ਨਵੀਆਂ ਦਰਾਂ ਅੱਜ ਤੋਂ ਲਾਗੂ
Jammu Kashmir Milk Price hike: ਜੰਮੂ-ਕਸ਼ਮੀਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ …
Asian Tribune Your Multilingual Newspaper covering World and local news News