Breaking News
Home / Punjabi News / ਦਸੰਬਰ ਦੇ ਤੀਜੇ ਹਫਤੇ ਕਸ਼ਮੀਰ ਘਾਟੀ ‘ਚ ਹੋਵੇਗੀ ਜ਼ਿਆਦਾ ਬਰਫਬਾਰੀ

ਦਸੰਬਰ ਦੇ ਤੀਜੇ ਹਫਤੇ ਕਸ਼ਮੀਰ ਘਾਟੀ ‘ਚ ਹੋਵੇਗੀ ਜ਼ਿਆਦਾ ਬਰਫਬਾਰੀ

ਸ਼੍ਰੀਨਗਰ-ਮੌਸਮ ਵਿਭਾਗ ਮੁਤਾਬਕ ਕਸ਼ਮੀਰ ਘਾਟੀ ‘ਚ ਇਸ ਮਹੀਨੇ ਫਿਰ ਤੋਂ ਜ਼ਿਆਦਾ ਬਰਫਬਾਰੀ ਹੋਵੇਗੀ। ਰਿਪੋਰਟ ਮੁਤਾਬਕ ਇਸ ਮਹੀਨੇ ਦੇ ਤੀਜੇ ਹਫਤੇ (18 ਤੋਂ 19 ਦਸੰਬਰ) ਤੱਕ ਬਰਫਬਾਰੀ ਅਤੇ ਬਾਰਿਸ਼ ਹੋਵੇਗੀ। ਇਸ ਸਮੇਂ ਜੰਮੂ ਸਮੇਤ ਸਾਰੀ ਕਸ਼ਮੀਰ ਘਾਟੀ ਸੁੱਕੀ ਠੰਡ ਦੀ ਚਪੇਟ ‘ਚ ਹੈ।
ਵਿਭਾਗ ਦੇ ਨਿਰਦੇਸ਼ਕ ਸੋਨਮ ਲੋਟਸ ਦੇ ਅਨੁਸਾਰ ਜਿੱਥੇ 18 ਅਤੇ 19 ਦਸੰਬਰ ਨੂੰ ਬਰਫਬਾਰੀ ਹੋ ਸਕਦੀ ਹੈ, ਉੱਥੇ 9 ਅਤੇ 10 ਨੂੰ ਹਲਕੀ ਬਾਰਿਸ਼ ਅਤੇ ਉੱਚੇ ਇਲਾਕਿਆਂ ‘ਚ ਬਰਫਬਾਰੀ ਵੀ ਹੋਵੇਗੀ। ਵਿਭਾਗ ਦੇ ਅਨੁਸਾਰ ਇਸ ਦੌਰਾਨ ਠੰਡੀਆਂ ਹਵਾਵਾਂ ਦਾ ਦੌਰ ਜਾਰੀ ਰਹੇਗਾ। ਇਸ ਸਮੇਂ ਸ਼੍ਰੀਨਗਰ ਦਾ ਤਾਪਮਾਨ ਘੱਟੋ ਘੱਟ 3.2 ਡਿਗਰੀ ਹੈ।

Check Also

Fatehgarh Sahib ‘ਚ 2 ਆਂਗਣਵਾੜੀ ਵਰਕਰਾਂ ਬੇਹੋਸ਼, ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਦਿਆਂ ਵਿਗੜੀ ਤਬੀਅਤ

Fatehgarh Sahib News : ਫਤਿਹਗੜ੍ਹ ਸਾਹਿਬ ਵਿੱਚ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ …