ਮੱਧ ਪ੍ਰਦੇਸ਼ — ਮੱਧ ਪ੍ਰਦੇਸ਼ ‘ਚ ਪਿਛਲੇ ਸਾਲ ਤੋਂ ਸੱਤਾ ਤੋਂ ਬਾਹਰ ਚੱਲ ਰਹੀ ਕਾਂਗਰਸ ਨੇ ਸੂਬੇ ‘ਚ ਚੋਣਾਂ ਦੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕਾਂਗਰਸ ਨੇ ਚੋਣਾਂ ‘ਚ ਬਸਪਾ ਨਾਲ ਗਠਜੋੜ ਤਹਿ ਕਰ ਦਿੱਤਾ ਹੈ। ਕਾਂਗਰਸ ਬੀ. ਐੱਸ. ਪੀ. ਨੂੰ 26 ਸੀਟਾਂ ਦੇਣ ਲਈ ਸਹਿਮਤ ਹੋ ਗਈ ਸੀ, ਜਦਕਿ 204 ਸੀਟਾਂ ‘ਤੇ ਕਾਂਗਰਸ ਆਪ-ਆਪਣੇ ਉਮੀਦਵਾਰ ਬਣਾਵੇਗੀ। ਦਿੱਲੀ ‘ਚ ਰਾਹੁਲ ਗਾਂਧੀ ਨਾਲ ਗਠਜੋੜ ਨੂੰ ਲੈ ਕੇ ਮਿਲੀ ਹਰੀ ਝੰਡੀ ਤੋਂ ਬਾਅਦ ਕਮਲਨਾਥ ਨੇ ਬਸਪਾ ਸੁਪਰੀਮੋ ਨਾਲ ਮਿਲ ਕੇ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬਸਪਾ ਵਿੰਦਿਆ, ਬੁਦੇਲਖੰਡ, ਚੰਬਲ ‘ਚ ਆਪਣੇ ਪ੍ਰਭਾਵ ਵਾਲੀਆਂ ਸੀਟਾਂ ‘ਤੇ ਉਮੀਦਵਾਰ ਹੋਵੇਗੀ।
ਪ੍ਰਦੇਸ਼ ‘ਚ ਬਸਪਾ ਦੇ ਪ੍ਰਭਾਵ ਵਾਲੇ ਖੇਤਰ—
ਮੱਧ ਪ੍ਰਦੇਸ਼ ‘ਚ ਬਹੁਜਨ ਸਮਾਜ ਪਾਰਟੀ ਦਾ ਵਿੰਧਿਆ, ਬੁੰਲੇਦਖੰਡ ਅਤੇ ਗਵਾਲੀਅਰ-ਚੰਬਲ ਸੰਭਾਗ ‘ਚ ਪ੍ਰਭਾਵ ਹੈ। ਸਾਲ 2013 ਦੀਆਂ ਚੋਣਾਂ ‘ਚ ਬਸਪਾ ‘ਚ ਚਾਰ ਸੀਟਾਂ ਗਈਆਂ ਸਨ। ਇਸ ‘ਚ 62 ਵਿਧਾਨ ਸਭਾ ਸੀਟਾਂ ਅਜਿਹੀਆਂ ਹਨ, ਜਿਨ੍ਹਾਂ ‘ਚ ਬੀ. ਐੱਸ. ਪੀ. ਨੂੰ 10 ਹਜ਼ਾਰ ਅਤੇ 17 ਸੀਟਾਂ ‘ਤੇ 30 ਹਜ਼ਾਰ ਵੋਟਾਂ ਮਿਲੀਆਂ ਸਨ। ਇਸ ਤੋਂ ਪਹਿਲਾਂ ਪ੍ਰਦੇਸ਼ ‘ਚ ਕਾਂਗਰਸ ਅਤੇ ਬਸਪਾ ਦੇ ਗਠਜੋੜ ਨੂੰ ਲੈ ਕੇ ਕਈ ਬਿਆਨ ਸੁਣਨ ਨੂੰ ਮਿਲੇ। ਕੁਝ ਦਿਨ ਪਹਿਲਾਂ ਬਸਪਾ ਦਾ ਸੂਬਾ ਪ੍ਰਧਾਨ ਰਿਹਾ ਨਰਮਦਾ ਪ੍ਰਸਾਦ ਅਹਿਰਵਾਰ ਨੇ ਕਿਹਾ ਸੀ ਕਿ ਹੁਣ ਗਠਜੋੜ ਨੂੰ ਲੈ ਕੇ ਕਾਂਗਰਸ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ, ਜਦਕਿ ਰਾਹੁਲ ਗਾਂਧੀ ਦੀ ਮੀਟਿੰਗ ਤੋਂ ਬਾਅਦ ਹੁਣ ਪ੍ਰਦੇਸ਼ ‘ਚ ਗਠਜੋੜ ਦੀ ਸਥਿਤੀ ਲਗਭਗ ਸਪੱਸ਼ਟ ਹੋ ਗਈ।
ਪਿਛਲੀਆਂ ਚੋਣਾਂ ‘ਚ ਸਥਿਤੀ—
ਮੱਧ ਪ੍ਰਦੇਸ਼ ‘ਚ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਬਸਪਾ ਨੂੰ 6.29 ਫੀਸਦੀ ਵੋਟ ਮਿਲੇ ਸਨ ਅਤੇ ਪਾਰਟੀ ਨੇ ਕੁੱਲ 4 ਸੀਟਾਂ ਜਿੱਤੀਆਂ ਸਨ। ਭਾਜਪਾ ਨੂੰ 44.88 ਫੀਸਦੀ ਵੋਟਾਂ, ਕਾਂਗਰਸ ਨੂੰ 36.38 ਫੀਸਦੀ ਵੋਟਾਂ ਮਿਲੀਆਂ ਸਨ। ਚੋਣਾਂ ‘ਚ 230 ਵਿਧਾਨ ਸਭਾ ਸੀਟਾਂ ‘ਚ ਭਾਜਪਾ ਨੇ 165, ਕਾਂਗਰਸ ਨੇ 58 ਸੀਟਾਂ ਜਿੱਤੀਆਂ ਸਨ।
Check Also
Punjab ‘ਚ ‘ਪੋਸਟਰ ਵਾਰ’ , ਮਜੀਠੀਆ ਦੇ ਸਮਰਥਨ ‘ਚ ਲੱਗੇ ਟਾਈਗਰ ਅਭੀ ਜ਼ਿੰਦਾ ਹੈ ਵਾਲੇ ਪੋਸਟਰ
Punjab News: ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ …
Asian Tribune Your Multilingual Newspaper covering World and local news News