Home / World / 306 ਡਾਕਟਰਾਂ ਦੀ ਕੀਤੀ ਜਾਵੇਗੀ ਭਰਤੀ : ਸਿਹਤ ਮੰਤਰੀ

306 ਡਾਕਟਰਾਂ ਦੀ ਕੀਤੀ ਜਾਵੇਗੀ ਭਰਤੀ : ਸਿਹਤ ਮੰਤਰੀ

306 ਡਾਕਟਰਾਂ ਦੀ ਕੀਤੀ ਜਾਵੇਗੀ ਭਰਤੀ : ਸਿਹਤ ਮੰਤਰੀ

ਅੰਮ੍ਰਿਤਸਰ – ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਦੂਜੀ ਫੂਡ ਸੇਫਟੀ ਮੋਬਾਇਲ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਉਨਾ ਦੱਸਿਆ ਕਿ ਪਹਿਲੀ ਫੂਡ ਸੇਫਟੀ ਮੋਬਾਇਲ ਵੈਨ ਨੂੰ ਮੁੱਖ ਮੰਤਰੀ ਪੰਜਾਬ ਵਲੋਂ ਝੰਡੀ ਦੇ ਰਵਾਨਾ ਕੀਤਾ ਗਿਆ ਸੀ ਜੋ ਕਿ ਰੋਪਡ਼ ਤੇ ਮੋਹਾਲੀ ਵਿਖੇ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਇਹ ਵੈਨ ਪਿੰਡਾ-ਪਿੰਡਾਂ ਵਿੱਚ ਜਾਵੇਗੀ ਅਤੇ ਖਾਣੇ ਦੀ ਜਾਂਚ ਕਰੇਗੀ। ਇਹ ਵੈਨ ਮੌਕੇ ਤੇ ਹੀ ਦੁੱਧ ਦੀ ਫੈਟ, ਯੂਰੀਆ, ਹਲਦੀ, ਫਾਇਲ ਕੋਟਿਡ ਬਰਫੀ ਆਦਿ ਦੀ ਵੀ ਜਾਂਚ ਕਰਕੇ ਰਿਪੋਰਟ ਦੇਵੇਗੀ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਫੂਡ ਸੇਫਟੀ ਵੈਨ ਮਾਝੇ ਵਿੱਚ ਹਰ ਮਹੀਨੇ ਲੱਗਭੱਗ 500 ਦੇ ਕਰੀਬ ਸੈਂਪ ਲਵੇਗੀ ਅਤੇ 3-4 ਮਹੀਨੇ ਇਥੇ ਹੀ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਏਗੀ। ਸਿਹਤ ਮੰਤਰੀ ਨੇ ਦੱਸਿਆ ਕਿ ਇਸ ਵੈਨ ਵਿੱਚ ਦੋ ਟੈਕਨੀਕਲ ਸੁਪਰਵਾਈਜਰ ਹੋਣਗੇ ਜੋ ਮੌਕੇ ਤੇ ਹੀ ਰਿਪੋਰਟ ਦੇਣਗੇ।
ਸਿਹਤ ਮੰਤਰੀ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਦੂਜੀ ਫੂਡ ਸੇਫਟੀ ਵੈਨ ਹੈ ਜੋ ਪੰਜਾਬ ਨੂੰ ਮਿਲੀ ਹੈ ਕਿਉਂਕਿ ਪੰਜਾਬ ਦੇ ਲੋਕ ਮਿਲਵਾਟੀ ਖਾਣ-ਪੀਣ ਵਾਲੀਆਂ ਵਸਤੂਆਂ ਪ੍ਰਤੀ ਬਹੁਤ ਜਾਗਰੂਕ ਹਨ। ਉਨਾਂ ਦੱਸਿਆ ਕਿ ਇਹ ਫੂਡ ਸੇਫਟੀ ਵਾਹਨ ਆਉਣ ਨਾਲ ਮਿਲਾਵਟਖੋਰਾਂ ਤੇ ਸ਼ਿਕੰਜਾ ਕੱਸਿਆ ਜਾਵੇਗਾ। ਉਨਾਂ ਕਿਹਾ ਕਿ ਕੋਈ ਵੀ ਵਿਅਕਤੀ ਫੋਨ ਕਰਕੇ ਇਸ ਵੈਨ ਨੂੰ ਸੱਦ ਕੇ ਦੁੱਧ, ਦਹੀ, ਪਨੀਰ, ਪਾਣੀ ਦੇ ਸੈਂਪਲ ਮੁਫ਼ਤ ਟੈਸਟ ਕਰਵਾ ਸਕਦਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਭਾਰਤ ਵਿੱਚ ਪੰਜਾਬ ਪਹਿਲਾ ਰਾਜ ਹੈ ਜਿਸ ਨੇ Food Safety App ਲਾਂਚ ਕੀਤਾ ਹੈ। ਇਸ ਐਪ ਨੂੰ ਡਾਉਨਲੋਡ ਕਰਕੇ ਕੋਈ ਵੀ ਵਿਅਕਤੀ ਆਨ ਲਾਈਨ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਫੂਡ ਸੇਫਟੀ ਮੋਬਾਇਲ ਵੈਨ ਵਿਚ 40 ਦੇ ਕਰੀਬ ਟੈਸਟ ਮੌਕੇ ਤੇ ਹੀ ਕਰਕੇ ਉਨਾ ਦੀ ਰਿਪੋਰਟ ਦਿੱਤੀ ਜਾਵੇਗੀ। ਉਨ•ਾਂ ਦੱਸਿਆ ਕਿ ਬਰਫ਼ੀ ਤੇ ਲੱਗੇ ਵਰਕ ਦੀ ਜਾਂਚ ਵੀ ਇਹ ਕਰੇਗੀ ਅਤੇ ਦੇਖੇਗੀ ਕਿ ਵਰਕ ਚਾਂਦੀ ਦਾ ਹੈ ਜਾਂ ਐਲਮੂਨੀਅਮ ਦਾ ਹੈ। ਉਨਾ ਵਪਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਥੋਡ਼ੇ ਜਿਹੇ ਲਾਲਚ ਪਿੱਛੇ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਨਾ ਕਰਨ।
ਸ੍ਰੀ ਬ੍ਰਹਮ ਮਹਿੰਦਰਾ ਸਿਹਤ ਮੰਤਰੀ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਜਲਦੀ ਹੀ 306 ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ ਅਤੇ 92 ਰੂਰਲ ਮੈਡੀਕਲ ਅਫ਼ਸਰ ਵੀ ਛੇਤੀ ਹੀ ਸਿਹਤ ਵਿਭਾਗ ਨਾਲ ਜੁਡ਼ਨਗੇ ਜਿਸ ਨਾਲ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇਗਾ। ਉਨਾੰ ਦੱਸਿਆ ਕਿ ਡਾਕਟਰਾਂ ਦੀ ਤਨਖਾਹ ਵੀ ਵਧਾਈ ਗਈ ਹੈ। ਹੁਣ ਉਨਾ ਨੂੰ ਕੇਵਲ ਬੇਸਿਕ ਸੈਲਰੀ ਹੀ ਨਹੀ ਬਲਿਕ ਪੂਰੀ ਤਨਖਾਹ ਵੀ ਦਿੱਤੀ ਜਾਵੇਗੀ। ਸਿਹਤ ਮੰਤਰੀ ਨੇ ਦੱਸਿਆ ਕਿ ਛੇਤੀ ਹੀ ਪੰਜਾਬ ਵਿੱਚ 3300 ਵੈਲਨੈਸ ਕਲੀਨਿਕ ਖੋਲਾ ਜਾ ਰਹੇ ਹਨ ਜਿੱਥੇ ਲੋਕਾਂ ਦੀ ਮੁੱਢਲੀ ਜਾਂਚ ਪਡ਼ਤਾਲ ਕੀਤੀ ਜਾ ਸਕੇਗੀ।
ਸਿਹਤ ਮੰਤਰੀ ਵੱਲੋਂ ਸਿਵਲ ਹਸਪਤਾਲ ਵਿਖੇ ਹੀ ਡੈਂਟਲ ਟਰੋਮਾ ਸੈਂਟਰ ਦਾ ਉਦਘਾਟਨ ਵੀ ਕੀਤਾ ਗਿਆ। ਉਨਾ ਦੱਸਿਆ ਕਿ ਇਸ ਡੈਂਟਲ ਟਰੋਮਾ ਸੈਂਟਰ ਨੂੰ ਬਣਾਉਣ ਲਈ ਮੈਂ ਆਪਣੇ ਅਖਤਿਆਰੀ ਫੰਡ ਵਿੱਚੋਂ 10 ਲੱਖ ਰੁਪਏ ਦਿੱਤੇ ਹਨ। ਉਨਾ ਦੱਸਿਆ ਕਿ ਇਸ ਟਰੋਮਾ ਸੈਂਟਰ ਦੀ ਬਹੁਤ ਜਰੂਰਤ ਸੀ ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਨੇ ਹਸਪਤਾਲ ਦੀ ਓ:ਪੀ:ਡੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਸਿਹਤ ਮੰਤਰੀ ਨੇ ਦੱਸਿਆ ਕਿ ਐਂਟੀਰੈਬਿਜ ਇੰਜੈਕਸ਼ਨਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਉਪਰੰਤ ਸਿਹਤ ਮੰਤਰੀ ਵੱਲੋਂ ਈ:ਐਸ:ਆਈ ਹਸਪਤਾਲ ਦਾ ਦੌਰਾ ਵੀ ਕੀਤਾ ਗਿਆ ਅਤੇ ਉਥੇ ਬਣੇ ਨਵੇਂ ਡੈਂਟਲ ਕਲੀਨਿਕ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਸਿਹਤ ਮੰਤਰੀ ਨੇ ਦੱਸਿਆ ਕਿ ਜਦ ਉਹ ਪਿਛਲੀ ਵਾਰ ਆਏ ਸਨ ਤਾਂ ਉਨਾ ਨੇ ਵਾਅਦਾ ਕੀਤਾ ਸੀ ਕਿ ਇਕ ਮਹੀਨੇ ਦੇ ਅੰਦਰ ਅੰਦਰ ਡੈਂਟਲ ਕਲੀਨਿਕ ਖੋਲਿਆ ਜਾਵੇਗਾ। ਅੱਜ ਉਨਾ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ।
ਇਸ ਮੌਕੇ ਸ੍ਰੀ ਓ:ਪੀ:ਸੋਨੀ, ਡਾ: ਰਾਜ ਕੁਮਾਰ ਵੇਰਕਾ, ਸ੍ਰੀ ਸੁਨੀਲ ਦੱਤੀ ਸਾਰੇ ਵਿਧਾਇਕ, ਮੇਅਰ ਨਗਰ ਨਿਗਮ ਸ੍ਰ ਕਰਮਜੀਤ ਸਿੰਘ ਰਿੰਟੂ, ਸ੍ਰੀ ਜੁਗਲ ਕਿਸ਼ੋਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ, ਡਾ: ਪੁਨੀਤ ਗਿਰਧਰ ਓ:ਐਸ:ਡੀ: ਸਿਹਤ ਮੰਤਰੀ ਪੰਜਾਬ, ਸ੍ਰ ਹਰਦੀਪ ਸਿੰਘ ਘਈ ਸਿਵਲ ਸਰਜਨ, ਡਾ: ਸ਼ਰਨਜੀਤ ਕੌਰ ਡਿਪਟੀ ਡਾਇਰੈਕਟਰ -ਕਮ- ਡੈਂਟਲ ਅਫਸਰ, ਡਾ: ਚਰਨਜੀਤ ਸਿੰਘ, ਡਾ: ਨਰਿੰਦਰ ਕੋਰ ਮੈਡੀਕਲ ਸੁਪਰਡੈਂਟ ਈ:ਐਸ:ਆਈ ਹਸਪਤਾਲ ਵੀ ਹਾਜ਼ਰ ਸਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …