Home / Punjabi News / 2022 ‘ਚ ਯੂ. ਪੀ. ‘ਚ ਸਪਾ ਦੀ ਸਰਕਾਰ ਬਣੇਗੀ : ਅਖਿਲੇਸ਼

2022 ‘ਚ ਯੂ. ਪੀ. ‘ਚ ਸਪਾ ਦੀ ਸਰਕਾਰ ਬਣੇਗੀ : ਅਖਿਲੇਸ਼

2022 ‘ਚ ਯੂ. ਪੀ. ‘ਚ ਸਪਾ ਦੀ ਸਰਕਾਰ ਬਣੇਗੀ : ਅਖਿਲੇਸ਼

ਆਜਮਗੜ੍ਹ— ਉੱਤਰ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਬਹੁਜਨ ਸਮਾਜ ਪਾਰਟੀ- ਸਮਾਜਵਾਦੀ ਪਾਰਟੀ (ਬਸਪਾ-ਸਪਾ) ਵਿਚਾਲੇ ਹੋਇਆ ਗਠਜੋੜ ਟੁੱਟਣ ਕੰਢੇ ਹੈ। ਬਸਪਾ ਮੁਖੀ ਮਾਇਆਵਤੀ ਨੇ ਉੱਪ ਚੋਣਾਂ ਇਕੱਲੇ ਲੜਨ ਦਾ ਐਲਾਨ ਕੀਤਾ ਹੈ, ਉੱਥੇ ਹੀ ਸਪਾ ਦੇ ਅਖਿਲੇਸ਼ ਯਾਦਵ ਨੇ ਵੀ ਮੌਜੂਦਾ ਹਾਲਾਤ ਨੂੰ ਦੇਖਦਿਆਂ ਗਠਜੋੜ ਦੇ ਰਸਤੇ ਵੱਖ-ਵੱਖ ਹੋਣ ‘ਤੇ ਮੋਹਰ ਲਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਪਾ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪ੍ਰਦੇਸ਼ ਵਿਚ ਆਪਣੇ ਦਮ ‘ਤੇ ਸਰਕਾਰ ਬਣਾਏਗੀ।
ਗਠਜੋੜ ਟੁੱਟਣ ਦਾ ਸੰਕੇਤ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ 2022 ਵਿਚ ਸਪਾ ਇਕੱਲੇ ਆਪਣੇ ਦਮ ‘ਤੇ ਯੂ. ਪੀ. ‘ਚ ਸਰਕਾਰ ਬਣਾਏਗੀ। ਰਸਤੇ ਵੱਖ-ਵੱਖ ਹਨ ਤਾਂ ਉਸ ਦਾ ਵੀ ਸਵਾਗਤ ਅਤੇ ਸਾਰਿਆਂ ਨੂੰ ਵਧਾਈ। ਅਖਿਲੇਸ਼ ਨੇ ਕਿਹਾ ਕਿ ਗਠਜੋੜ ਜ਼ਰੂਰੀ ਨਹੀਂ ਹੈ। ਮੇਰੇ ਲਈ ਜ਼ਰੂਰੀ ਹੈ ਕਿ ਜਿਸ ਦੀ ਹੱਤਿਆ ਹੋਈ ਹੈ, ਉਸ ਨੂੰ ਨਿਆਂ ਮਿਲੇ। ਭਾਜਪਾ ਵਰਕਰ ਦੀ ਹੱਤਿਆ ਹੁੰਦੀ ਹੈ ਤਾਂ ਮੰਤਰੀ ਤੋਂ ਲੈ ਕੇ ਸਰਕਾਰ ਤੱਕ ਦੋਸ਼ੀਆਂ ਨੂੰ ਫੜਨ ‘ਚ ਜੁਟ ਜਾਂਦੇ ਹਨ ਪਰ ਸਪਾ ਵਰਕਰਾਂ ਦੀ ਹੱਤਿਆ ਹੋਈ ਤਾਂ ਉਨ੍ਹਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ ਹੈ। ਸਮਾਜਵਾਦੀ ਸਰਕਾਰ ਸੀ ਤਾਂ ਮਦਦ ਹੁੰਦੀ ਸੀ ਅੱਜ ਮਦਦ ਨਹੀਂ ਹੋ ਰਹੀ ਲੋਕਾਂ ਦੀ। ਉੱਪ ਚੋਣਾਂ ਦੀ ਤਿਆਰੀ ਸਪਾ ਵੀ ਕਰੇਗੀ। 11 ਸੀਟਾਂ ‘ਤੇ ਸੀਨੀਅਰ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕਰ ਕੇ ਪਾਰਟੀ ਚੋਣਾਂ ਲੜੇਗੀ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …