Home / World / 1993 ਮੁੰਬਈ ਬਲਾਸਟ : ਅਬੂ ਸਲੇਮ ਸਣੇ 6 ਦੋਸ਼ੀ ਕਰਾਰ, ਸਜ਼ਾ ਦਾ ਐਲਾਨ ਸੋਮਵਾਰ ਨੂੰ

1993 ਮੁੰਬਈ ਬਲਾਸਟ : ਅਬੂ ਸਲੇਮ ਸਣੇ 6 ਦੋਸ਼ੀ ਕਰਾਰ, ਸਜ਼ਾ ਦਾ ਐਲਾਨ ਸੋਮਵਾਰ ਨੂੰ

1993 ਮੁੰਬਈ ਬਲਾਸਟ : ਅਬੂ ਸਲੇਮ ਸਣੇ 6 ਦੋਸ਼ੀ ਕਰਾਰ, ਸਜ਼ਾ ਦਾ ਐਲਾਨ ਸੋਮਵਾਰ ਨੂੰ

4ਮੁੰਬਈ, 16 ਜੂਨ : 1993 ਵਿਚ ਵਾਪਰੇ ਮੁੰਬਈ ਲੜੀਵਾਰ ਬੰਬ ਧਮਾਕੇ ਮਾਮਲੇ ਵਿਚ ਮੁੰਬਈ ਦੀ ਵਿਸ਼ੇਸ਼ ਟਾਡਾ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦਿਆਂ ਅਬੂ ਸਲੇਮ ਸਮੇਤ 6 ਨੂੰ ਦੋਸ਼ੀ ਕਰਾਰ ਦਿੱਤਾ ਹੈ| ਅਬੂ ਸਲੇਮ ਨੂੰ ਹਮਲੇ ਦੀ ਸਾਜਿਸ਼ ਰਚਣ ਦਾ ਦੋਸ਼ੀ ਪਾਇਆ ਗਿਆ ਹੈ| ਇਸ ਤੋਂ ਇਲਾਵਾ ਅਦਾਲਤ ਨੇ ਮੁਸਤਫਾ ਦੋਸਾ, ਮੁਹੰਮਦ ਦੋਸਾ, ਫਿਰੋਜ ਰਾਸ਼ਿਦ ਖਾਨ, ਕਰੀਮੁਲਾ ਸ਼ੇਖ ਅਤੇ ਤਾਹਿਰ ਮਰਚੈਂਟ ਨੂੰ ਵੀ ਇਨ੍ਹਾਂ ਧਮਾਕਿਆਂ ਦਾ ਦੋਸ਼ੀ ਪਾਇਆ ਗਿਆ ਹੈ| ਸਾਲ 2005 ਵਿਚ ਸ਼ੁਰੂ ਹੋਏ ਇਸ ਟ੍ਰਾਇਲ ਵਿਚ ਅਦਾਲਤ ਨੇ ਅੱਜ 12 ਸਾਲਾਂ ਬਾਅਦ ਆਪਣਾ ਫੈਸਲਾ ਸੁਣਾਇਆ ਹੈ| ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਸੋਮਵਾਰ ਨੂੰ ਕੀਤਾ ਜਾਵੇਗਾ|
ਦੱਸਣਯੋਗ ਹੈ ਕਿ ਇਨ੍ਹਾਂ ਧਮਾਕਿਆਂ ਵਿਚ 257 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 713 ਹੋਰ ਜ਼ਖਮੀ ਹੋਏ ਸਨ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …