Home / Punjabi News / ਜ਼ਹਿਰੀਲੀ ਸ਼ਰਾਬ ਦਾ ਕਹਿਰ ਅਜੇ ਵੀ ਜਾਰੀ, 82 ਲੋਕਾਂ ਦੀ ਮੌਤ

ਜ਼ਹਿਰੀਲੀ ਸ਼ਰਾਬ ਦਾ ਕਹਿਰ ਅਜੇ ਵੀ ਜਾਰੀ, 82 ਲੋਕਾਂ ਦੀ ਮੌਤ

ਜ਼ਹਿਰੀਲੀ ਸ਼ਰਾਬ ਦਾ ਕਹਿਰ ਅਜੇ ਵੀ ਜਾਰੀ, 82 ਲੋਕਾਂ ਦੀ ਮੌਤ

ਨਵੀਂ ਦਿੱਲੀ-ਜ਼ਹਿਰੀਲੀ ਸ਼ਰਾਬ ਪੀਣ ਨਾਲ ਯੂ. ਪੀ. ਸਮੇਤ ਤਿੰਨ ਸੂਬਿਆਂ ‘ਚ ਮਰਨ ਵਾਲੇ ਲੋਕਾਂ ਦੀ ਗਿਣਤੀ 82 ਤੱਕ ਪਹੁੰਚ ਗਈ ਹੈ, ਜਿਨ੍ਹਾਂ ‘ਚ ਮੇਰਠ ਤੋਂ 18, ਸਹਾਰਨਪੁਰ ਦੇ 36 ਰੁੜਕੀ ਦੇ 20 ਅਤੇ ਕੁਸ਼ੀਨਗਰ ਦੇ 8 ਲੋਕ ਸ਼ਾਮਿਲ ਹਨ। ਇੰਨੀ ਵੱਡੀ ਗਿਣਤੀ ‘ਚ ਮੌਤਾਂ ਨੇ ਯੂ. ਪੀ. ਪੁਲਸ ਪ੍ਰਸ਼ਾਸ਼ਨ ਅਤੇ ਆਬਕਾਰੀ ਵਿਭਾਗ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਿਪੋਰਟ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਵੀਰਵਾਰ ਸ਼ਾਮ ਦੇਹਰਾਦੂਨ (ਉਤਰਾਖੰਡ) ਦੇ ਬਾਲਾਪੁਰ ਪਿੰਡ ‘ਚ ਕੋਈ ਸਵਰਗਵਾਸ ਹੋ ਗਿਆ ਸੀ, ਜਿਸ ਦੀ ਤੇਰਵੀਂ ‘ਤੇ ਸ਼ਰਾਬ ਪਰੋਸੀ ਗਈ, ਜਿਸਨੂੰ ਪੀਣ ਕਰਕੇ ਲੋਕਾਂ ਦੀ ਤਬੀਅਤ ਵਿਗੜ ਗਈ।
ਹੁਣ ਤੱਕ 46 ਲੋਕਾਂ ਦੇ ਪੋਸਟਮਾਰਟਮ ਹੋ ਚੁੱਕੇ ਹਨ, ਜਿਸ ‘ਚ 36 ਲੋਕਾਂ ਦੀ ਮੌਤ ਸ਼ਰਾਬ ਦੇ ਕਾਰਨ ਹੋਈ। ਮੇਰਠ ‘ਚ ਮਰਨ ਵਾਲੇ 18 ਲੋਕ ਸਹਾਰਨਪੁਰ ਤੋਂ ਲਿਆਂਦੇ ਗਏ, ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਸਹਾਰਨਪੁਰ ਜ਼ਿਲੇ ਦੇ ਨਾਗਲ, ਗਾਗਲਹੇੜੀ ਅਤੇ ਦੇਵਬੰਦ ਥਾਣਾ ਖੇਤਰ ਦੇ ਕਈ ਪਿੰਡਾਂ ‘ਚ ਜਿੱਥੇ ਦੇਰ ਰਾਤ ਸ਼ਰਾਬ ਪੀਣ ਨਾਲ 44 ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਰ 30 ਤੋਂ ਜ਼ਿਆਦਾ ਲੋਕਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਕਈ ਲੋਕਾਂ ਦੀ ਹਾਲਤ ਮੇਰਠ ਦੇ ਮੈਡੀਕਲ ਹਸਪਤਾਲ ‘ਚ ਨਾਜ਼ੁਕ ਬਣੀ ਹੋਈ ਹੈ।
ਅਧਿਕਾਰੀ ਕੀਤੇ ਸਸਪੈਂਡ-
ਪ੍ਰਸ਼ਾਸਨ ਦੀ ਲਾਪਰਵਾਹੀ ਦੇ ਲਈ ਸਰਕਾਰ ਨੇ ਨਾਗਲ ਥਾਨਾ ਮੁਖੀ ਸਮੇਤ 10 ਪੁਲਸ ਕਰਮਚਾਰੀਆਂ ਅਤੇ ਆਬਕਾਰੀ ਵਿਭਾਗ ਦੇ ਤਿੰਨ ਇੰਸਪੈਕਟਰ ਅਤੇ 2 ਕਾਂਸਟੇਬਲ ਨੂੰ ਸਸਪੈਂਡ ਕੀਤਾ ਗਿਆ। ਇਸ ਦੇ ਨਾਲ ਆਬਕਾਰੀ ਵਿਭਾਗ ਦੇ ਅਧਿਕਾਰੀ ਵੀ ਸਸਪੈਂਡ ਕੀਤੇ ਗਏ ਹਨ।ਇਸ ਤੋਂ ਇਲਾਵਾ ਸ਼ੁੱਕਰਵਾਰ ਸ਼ਾਮ ਨੂੰ ਯੂ. ਪੀ. ਦੇ ਮੁੱਖ ਸਕੱਤਰ ਅਤੇ ਬਾਅਦ ‘ਚ ਡੀ. ਜੇ. ਪੀ. ਨੇ ਸਾਰੇ ਜ਼ਿਲਾ ਅਧਿਕਾਰੀਆਂ ਅਤੇ ਪੁਲਸ ਕਪਤਾਨਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਨਿਰਦੇਸ਼ ਦਿੱਤੇ ਹਨ ਕਿ ਸਾਰੇ ਜ਼ਿਲਿਆਂ ‘ਚ ਛਾਪੇਮਾਰੀ ਕੀਤੀ ਜਾਵੇ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …