Home / Punjabi News / ਹੈਰੀਟੇਜ ਕਮੇਟੀ ਵੱਲੋਂ ਪੰਜਾਬ ਯੂਨੀਵਰਸਿਟੀ ਤੋਂ ਪੀਜੀਆਈ ਅੰਡਰ-ਪਾਸ ਨੂੰ ਮਨਜ਼ੂਰੀ

ਹੈਰੀਟੇਜ ਕਮੇਟੀ ਵੱਲੋਂ ਪੰਜਾਬ ਯੂਨੀਵਰਸਿਟੀ ਤੋਂ ਪੀਜੀਆਈ ਅੰਡਰ-ਪਾਸ ਨੂੰ ਮਨਜ਼ੂਰੀ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਸਤੰਬਰ
ਚੰਡੀਗੜ੍ਹ ਹੈਰੀਟੇਜ ਕਮੇਟੀ ਨੇ ਪੀਜੀਆਈ ਤੋਂ ਪੀਯੂ ਤੱਕ ਅੰਡਰ-ਪਾਸ ਬਨਾਉਣ ਸਬੰਧੀ ਪਿਛਲੇ ਤਿੰਨ ਸਾਲਾਂ ਤੋਂ ਲਟਕ ਰਹੇ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਫੈਸਲਾ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ।
ਪ੍ਰਾਪਤ  ਜਾਣਕਾਰੀ ਅਨੁਸਾਰ ਇਹ ਅੰਡਰ-ਪਾਸ 38 ਮੀਟਰ ਲੰਬਾ ਤੇ 15 ਮੀਟਰ ਚੌੜਾ ਬਣਾਇਆ ਜਾਵੇਗਾ। ਇਸ ਨੂੰ ਬਨਾਉਣ ਵਿੱਚ 7 ਕਰੋੜ ਰੁਪਏ ਖਰਚਾ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਗੌਰਤਲਬ ਹੈ ਕਿ ਇਸ ਅੰਡਰ-ਪਾਸ ਨੂੰ ਯੂਟੀ ਦੇ ਸਾਬਕਾ ਪ੍ਰਸ਼ਾਸਕ ਸ੍ਰੀ ਵੀਪੀ ਸਿੰਘ ਬਦਨੌਰ ਨੇ ਨਵੰਬਰ 2019 ਵਿੱਚ ਮਨਜ਼ੂਰੀ ਦੇ ਦਿੱਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਅੰਡਰ-ਪਾਸ ਰਾਹੀਂ ਰੋਜ਼ਾਨਾ 10 ਹਜ਼ਾਰ ਲੋਕ ਲਾਹਾ ਲੈ ਸਕਦੇ ਹਨ।
ਹੈਰੀਟੇਜ ਕਮੇਟੀ ਦੀ ਮੀਟਿੰਗ ਨੇ ਮੱਧ ਮਾਰਗ ’ਤੇ ਸਥਿਤ ਸੈਕਟਰ-7 ਤੇ 26 ਦੀ ਇਮਾਰਤਾਂ ’ਚ ਲੋੜ ਅਨੁਸਾਰ ਬਦਲਾਅ ਲਈ ਪ੍ਰਵਾਨਗੀ ਨਹੀਂ ਦਿੱਤੀ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਫਾਇਰ ਸੈਫਟੀ, ਰੋਸ਼ਨੀ, ਵੈਂਟੀਲੇਸ਼ਨ ਤੇ ਪਾਰਕਿੰਗ ਦੇ ਮਾਪਦੰਡਾਂ ਨਾਲ ਵਿਚਾਰਿਆ ਜਾਵੇਗੀ। ਹਾਲਾਂਕਿ ਹੈਰੀਟੇਜ ਕਮੇਟੀ ਨੇ ਪਹਿਲਾਂ ਸੈਕਟਰ-7 ਤੇ 26 ਵਿੱਚ ਛੱਤਾਂ ’ਤੇ ਅਸਥਾਈ ਤੌਰ ’ਤੇ ਛੱਤ ਪਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਹੈਰੀਟੇਜ ਕਮੇਟੀ ਨੇ ਸੈਕਟਰ-15 ’ਚ ‘ਸਟ੍ਰੀਟ ਫਾਰ ਪੀਪਲ’ ਪ੍ਰਾਜੈਕਟ ਨੂੰ ਵਿਚਾਰ ਲਈ ਰੱਖ ਲਿਆ ਗਿਆ ਹੈ। ਇਸ ਪ੍ਰਾਜੈਕਟ ਤਹਿਤ ਸੈਕਟਰ-15 ਦੀ ਮਾਰਕੀਟ ਨੂੰ 10.45 ਕਰੋੜ ਰੁਪਏ ਦੀ ਲਾਗਤ ਨਾਲ ਸਵਾਰਿਆ ਜਾਵੇਗਾ। ਜਿੱਥੇ ਟਾਈਲਾਂ, ਪੇਵਰ ਬਲਾਕ ਤੇ ਵੱਖ-ਵੱਖ ਤਰ੍ਹਾਂ ਤੇ ਪੱਧਰ, ਮੂਰਤੀਆਂ ਤੇ ਬੈਠਣ ਲਈ ਬੈਂਚ ਲਗਾਉਣ ਦੀ ਫੈਸਲਾ ਕੀਤਾ ਸੀ।
ਇਸ ਤੋਂ ਇਲਾਵਾ ‘ਸਟਰੀਟ ਫਾਰ ਪੀਪਲਜ਼’ ਵਿੱਚ ਸਜ਼ਾਵਟੀ ਲਾਈਟਾਂ ਤੇ ਹੋਰ ਆਧੁਨਿਕ ਵਸਤੂਆਂ ਲਗਾ ਕੇ ਲੋਕਾਂ ਦੇ ਬੈਠਣ-ਉੱਠਣ ਲਈ ਵਿਦੇਸ਼ਾਂ ਦੀ ਤਰਜ਼ ’ਤੇ ਰੋਡ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਇਸ ਪ੍ਰਾਜੈਕਟ ’ਚ ਸੁਰੱਖਿਆ ਪ੍ਰਬੰਧਾਂ ਯਕੀਨੀ ਬਨਾਉਣ ਲਈ ਪੁਲੀਸ ਵੱਲੋਂ ਨਿਰੱਖਣ ਕੀਤਾ ਜਾਣਾ ਬਾਕੀ ਹੈ।

The post ਹੈਰੀਟੇਜ ਕਮੇਟੀ ਵੱਲੋਂ ਪੰਜਾਬ ਯੂਨੀਵਰਸਿਟੀ ਤੋਂ ਪੀਜੀਆਈ ਅੰਡਰ-ਪਾਸ ਨੂੰ ਮਨਜ਼ੂਰੀ appeared first on punjabitribuneonline.com.


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …