Home / Punjabi News / ਹੁਸ਼ਿਆਰਪੁਰ: ਦਿੱਲੀ ਤੋਂ ਕਟੜਾ ਜਾ ਰਹੀ ਨਿੱਜੀ ਬੱਸ ਦਰੱਖਤ ਨਾਲ ਟਕਰਾਈ, 13 ਜ਼ਖ਼ਮੀ

ਹੁਸ਼ਿਆਰਪੁਰ: ਦਿੱਲੀ ਤੋਂ ਕਟੜਾ ਜਾ ਰਹੀ ਨਿੱਜੀ ਬੱਸ ਦਰੱਖਤ ਨਾਲ ਟਕਰਾਈ, 13 ਜ਼ਖ਼ਮੀ

ਹੁਸ਼ਿਆਰਪੁਰ, 22 ਅਪਰੈਲ

ਅੱਜ ਜਲੰਧਰ-ਪਠਾਨਕੋਟ ਮਾਰਗ ‘ਤੇ ਨਿੱਜੀ ਬੱਸ ਦੇ ਦਰੱਖਤ ਨਾਲ ਟਕਰਾਣ ਕਾਰਨ 13 ਯਾਤਰੀ ਜ਼ਖ਼ਮੀ ਹੋ ਗਏ। ਬੱਸ ਦਿੱਲੀ ਤੋਂ ਜੰਮੂ-ਕਸ਼ਮੀਰ ਦੇ ਕਟੜਾ ਜਾ ਰਹੀ ਸੀ ਅਤੇ ਇਸ ਵਿੱਚ 50 ਦੇ ਕਰੀਬ ਸਵਾਰੀਆਂ ਸਨ। ਬੱਸ ਜਦੋਂ ਪਿੰਡ ਆਇਮਾ ਮਾਂਗਟ ਨੇੜੇ ਪੁੱਜੀ ਤਾਂ ਡਰਾਈਵਰ ਦਾ ਵਾਹਨ ‘ਤੇ ਕਾਬੂ ਨਾ ਹੋਣ ਕਾਰਨ ਬੱਸ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਮੁਕੇਰੀਆਂ ਅਤੇ ਦਸੂਹਾ ਦੇ ਸਿਵਲ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖਮੀ ਯਾਤਰੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।


Source link

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਹਸਪਤਾਲ ‘ਚ ਕਈ ਸੀਨੀਅਰ ਆਗੂ ਪਹੁੰਚੇ; ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਦਾ ਦੇਹਾਂਤ…

Big News: ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਦੀ ਪਤਨੀ ਚੇਨੰਮਾ ਦਾ ਸ਼ਨੀਵਾਰ ਨੂੰ 85 ਸਾਲ …