ਫਿਰੋਜ਼ਪੁਰ – ਨਸ਼ਿਆਂ ਦੇ ਮਾਮਲੇ ‘ਚ ਕਾਂਗਰਸ ਖਿਲਾਫ ਭੜਾਸ ਕੱਢਣ ਕਾਰਨ ਕਾਂਗਰਸ ‘ਚੋਂ ਮੁਅੱਤਲ ਕੀਤੇ ਕੁਲਬੀਰ ਸਿੰਘ ਜ਼ੀਰਾ ਭਾਵੇ ਹੁਣ ਬਹਾਲ ਹੋ ਗਏ ਹਨ ਪਰ ਜ਼ੀਰਾ ਨੇ ਹੁਣ ਇਕ ਹੋਰ ਗਰਾਰੀ ਫਸਾ ਲਈ ਹੈ। ਜ਼ੀਰਾ ਨੇ ਸਿਹਤ ਵਿਭਾਗ ਨੂੰ ਸੁਖਬੀਰ ਸਿੰਘ ਬਾਦਲ ਦਾ ਡੋਪ ਟੈਸਟ ਕਰਵਾਉਣ ਲਈ ਸਿਵਲ ਸਰਜਨ ਫਿਰੋਜ਼ਪੁਰ ਨੂੰ ਪੱਤਰ ਲਿੱਖ ਕੇ ਡਾਕਟਰੀ ਟੀਮ ਅਤੇ ਡੋਪ ਟੈਸਟ ਦੀਆਂ ਕਿੱਟਾਂ ਉਪਲੱਬਧ ਕਰਵਾਉਣ ਦੀ ਮੰਗ ਕੀਤੀ ਹੈ।
ਸਿਹਤ ਵਿਭਾਗ ਵਲੋਂ ਇਹ ਡੋਪ ਟੈਸਟ 29 ਜਨਵਰੀ ਨੂੰ ਜ਼ੀਰਾ ਵਿਖੇ ਆਯੋਜਿਤ ਕੀਤੀ ਜਾਣ ਵਾਲੀ ਵਰਕਰ ਮੀਟਿੰਗ ਤੋਂ ਪਹਿਲਾਂ ਪਿੰਡ ਠੱਠਾ ਕਿਸ਼ਨ ਸਿੰਘ ਵਿਖੇ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਅਤੇ ਅਕਾਲੀਆਂ ਵਿਚਕਾਰ ਡੋਪ ਟੈਸਟ ਨੂੰ ਲੈ ਕੇ ਕਈ ਵਾਰ ਵਿਵਾਦ ਹੋ ਚੁੱਕਾ ਹੈ, ਜਿਸ ਦਾ ਕੋਈ ਨਤੀਜਾ ਅੱਜ ਤੱਕ ਸਾਹਮਣੇ ਨਹੀਂ ਆ ਸਕਿਆ। ਹੁਣ ਇਕ ਵਾਰ ਫਿਰ ਡੋਪ ਟੈਸਟ ਦੇ ਮੁੱਦੇ ਨੂੰ ਕੁਲਬੀਰ ਸਿੰਘ ਜ਼ੀਰਾ ਨੇ ਛੇੜ ਦਿੱਤਾ ਹੈ, ਜਿਸ ਦੇ ਕੀ ਨਤੀਜੇ ਸਾਹਮਣੇ ਆਉਂਣਗੇ ਇਹ ਦੇਖਣਾ ਹੋਵੇਗਾ।
Check Also
ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ
Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …
Asian Tribune Your Multilingual Newspaper covering World and local news News