Home / Punjabi News / ਹਿਮੇਸ਼ ਰੇਸ਼ਮੀਆ ਦੇ ਪਿਤਾ ਤੇ ਸੰਗੀਤਕਾਰ ਵਿਪਿਨ ਰੇਸ਼ਮੀਆ ਦਾ ਦੇਹਾਂਤ

ਹਿਮੇਸ਼ ਰੇਸ਼ਮੀਆ ਦੇ ਪਿਤਾ ਤੇ ਸੰਗੀਤਕਾਰ ਵਿਪਿਨ ਰੇਸ਼ਮੀਆ ਦਾ ਦੇਹਾਂਤ

ਮੁੰਬਈ, 19 ਸਤੰਬਰ

ਗਾਇਕ ਹਿਮੇਸ਼ ਰੇਸ਼ਮੀਆ ਦੇ ਪਿਤਾ ਤੇ ਸੰਗੀਤ ਨਿਰਦੇਸ਼ਕ ਅਤੇ ਨਿਰਮਾਤਾ ਵਿਪਿਨ ਰੇਸ਼ਮੀਆ ਦਾ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ। ਉਨ੍ਹਾਂ ਨੂੰ ਸਾਹ ਅਤੇ ਉਮਰ ਸਬੰਧੀ ਸਮੱਸਿਆਵਾਂ ਕਾਰਨ ਬੁੱਧਵਾਰ ਰਾਤ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਪਰਿਵਾਰ ਦੇ ਨੇੜਲੇ ਅਨੂਪ ਸਿੰਘ ਨੇ ਕਿਹਾ ਕਿ ਵਿਪਿਨ ਰੇਸ਼ਮੀਆ ਦਾ ਦੇਹਾਂਤ ਹੋ ਗਿਆ ਹੈ। ਉਹ ਆਪਣੇ ਪਿੱਛੇ ਪਿਆਰੀਆਂ ਯਾਦਾਂ ਅਤੇ ਸੰਗੀਤ ਦੀ ਵਿਰਾਸਤ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਓਸ਼ੀਵਾਰਾ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਵਿਪਿਨ ਰੇਸ਼ਮੀਆ ਨੇ 1988 ਵਿੱਚ ਆਈ ਫਿਲਮ ‘ਇਨਸਾਫ ਕੀ ਜੰਗ’ ਲਈ ਸੰਗੀਤ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ‘ਦਿ ਐਕਸਪੋਜ਼’ ਤੇ ‘ਤੇਰਾ ਸਰੂਰ’ ਵਰਗੀਆਂ ਫਿਲਮਾਂ ਦਾ ਨਿਰਮਾਣ ਕੀਤਾ ਸੀ। ਪੀਟੀਆਈ

 

The post ਹਿਮੇਸ਼ ਰੇਸ਼ਮੀਆ ਦੇ ਪਿਤਾ ਤੇ ਸੰਗੀਤਕਾਰ ਵਿਪਿਨ ਰੇਸ਼ਮੀਆ ਦਾ ਦੇਹਾਂਤ appeared first on Punjabi Tribune.


Source link

Check Also

ਪਟਿਆਲਾ ‘ਚ ਭਰਾ ਨੂੰ ਵੀਡੀਓ ਭੇਜ ਭੈਣ ਨੇ ਕੀਤਾ ਸੁਸਾਈਡ, ਮਰਨ ਤੋਂ ਪਹਿਲਾਂ-ਪਤੀ ਕਹਿੰਦਾ ਮੈਨੂੰ ਛੱਡ ਦੇ…

Patiala News: ਪਟਿਆਲਾ ਵਿੱਚ ਔਰਤ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ, …