Home / Punjabi News / ਹਿਮਾਚਲ ਹਾਈ ਕੋਰਟ ਨੇ ਪੰਜਾਬ ਦੇ ਸੈਲਾਨੀਆਂ ਵੱਲੋਂ ਮਨੀਕਰਨ, ਮਨਾਲੀ ਤੇ ਬਿਲਾਸਪੁਰ ’ਚ ਕੀਤੀ ਹੁੱਲੜਬਾਜ਼ੀ ਦਾ ਨੋਟਿਸ ਲਿਆ

ਹਿਮਾਚਲ ਹਾਈ ਕੋਰਟ ਨੇ ਪੰਜਾਬ ਦੇ ਸੈਲਾਨੀਆਂ ਵੱਲੋਂ ਮਨੀਕਰਨ, ਮਨਾਲੀ ਤੇ ਬਿਲਾਸਪੁਰ ’ਚ ਕੀਤੀ ਹੁੱਲੜਬਾਜ਼ੀ ਦਾ ਨੋਟਿਸ ਲਿਆ

ਸ਼ਿਮਲਾ, 10 ਮਾਰਚ

ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਨੇ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਵਿੱਚ ਆਉਣ ਵਾਲੇ ਸੈਲਾਨੀਆਂ ਖਾਸ ਤੌਰ ‘ਤੇ ਪੰਜਾਬੀਆਂ ਵੱਲੋਂ ਦੀਆਂ ਦੁਕਾਨਾਂ, ਘਰਾਂ ਤੇ ਕਾਰਾਂ ਦੀ ਭੰਨਤੋੜ ਕਰਨ ਦਾ ਨੋਟਿਸ ਲੈਂਦਿਆਂ ਰਾਜ ਸਰਕਾਰ ਨੂੰ ਤੋਂ ਹੁਣ ਤੱਕ ਕੀਤੀ ਜਾਂਚ ਦੀ ਰਿਪੋਰਟ ਮੰਗੀ ਹੈ। ਮਾਮਲੇ ਦੀ ਅਗਲੀ ਸੁਣਵਾਈ 13 ਮਾਰਚ ਨੂੰ ਹੋਵੇਗੀ। ਅਦਾਲਤ ਨੇ ਮਨਾਲੀ, ਮਨੀਕਰਨ ਅਤੇ ਬਿਲਾਸਪੁਰ ਵਿਖੇ ਸੈਲਾਨੀਆਂ ਵੱਲੋਂ ਕੀਤੇ ਗਏ ਹੰਗਾਮੇ ਲਈ ਮੁੱਖ ਸਕੱਤਰ, ਪ੍ਰਮੁੱਖ ਸਕੱਤਰ (ਗ੍ਰਹਿ), ਪੁਲੀਸ ਡਾਇਰੈਕਟਰ ਜਨਰਲ, ਕੁੱਲੂ ਅਤੇ ਬਿਲਾਸਪੁਰ ਦੇ ਡਿਪਟੀ ਕਮਿਸ਼ਨਰਾਂ ਸਮੇਤ ਹੋਰਨਾਂ ਨੂੰ ਵੀ ਨੋਟਿਸ ਜਾਰੀ ਕੀਤਾ ਹੈ।


Source link

Check Also

ਬੀਆਰਓ ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

ਸ੍ਰੀਨਗਰ, 14 ਮਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਜੰਮੂ-ਪੁਣਛ ਕੌਮੀ ਮਾਰਗ ’ਤੇ 2.79 ਕਿਲੋਮੀਟਰ …