Home / World / ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 9 ਨਵੰਬਰ ਨੂੰ, ਗਿਣਤੀ 18 ਦਸੰਬਰ ਨੂੰ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 9 ਨਵੰਬਰ ਨੂੰ, ਗਿਣਤੀ 18 ਦਸੰਬਰ ਨੂੰ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 9 ਨਵੰਬਰ ਨੂੰ, ਗਿਣਤੀ 18 ਦਸੰਬਰ ਨੂੰ

3ਨਵੀਂ ਦਿੱਲੀ – ਭਾਰਤੀ ਚੋਣ ਕਮਿਸ਼ਨ ਨੇ ਹਿਮਾਚਲ ਪ੍ਰਦੇਸ਼ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਅੱਜ ਐਲਾਨ ਕਰ ਦਿੱਤਾ| ਮੁੱਖ ਚੋਣ ਕਮਿਸ਼ਨਰ ਸ੍ਰੀ ਏ.ਕੇ ਜਯੋਤੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੂਬੇ ਵਿਚ ਮਤਦਾਨ 9 ਨਵੰਬਰ ਨੂੰ ਹੋਵੇਗਾ| 18 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ|
ਇਸ ਦੇ ਨਾਲ ਹੀ ਹਿਮਾਚਲ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ| ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਸਾਰੀਆਂ 68 ਸੀਟਾਂ ਉਤੇ ਮਤਦਾਨ ਹੋਵੇਗਾ| ਉਨ੍ਹਾਂ ਕਿਹਾ ਕਿ ਸਾਰੀਆਂ ਈ.ਵੀ.ਐਮ ਨਾਲ ਵੀ.ਵੀਪੈਟ ਜੁੜਿਆ ਹੋਇਆ ਹੋਵੇਗਾ|
ਹਿਮਾਚਲ ਵਿਚ ਸਾਲ 2012 ਵਿਚ ਇਥੇ ਕਾਂਗਰਸ ਨੇ ਭਾਜਪਾ ਨੂੰ ਮਾਤ ਦਿੱਤੀ ਸੀ|
ਹਿਮਾਚਲ ਪ੍ਰਦੇਸ਼ ਵਿਚ 7521 ਪੋਲਿੰਗ ਬੂਥਾਂ ਤੇ ਮਤਦਾਨ ਹੋਵੇਗਾ| ਉਨ੍ਹਾਂ ਦੱਸਿਆ ਕਿ ਹਿਮਾਚਲ ਵਿਚ ਫੋਟੋ ਵੋਟਰ ਆਈਡੀ ਦਾ ਇਸਤੇਮਾਲ ਹੋਵੇਗਾ| ਉਨ੍ਹਾਂ ਦੱਸਿਆ ਕਿ ਹਰ ਉਮੀਦਵਾਰ ਪ੍ਰਚਾਰ ਦੌਰਾਨ 28 ਲੱਖ ਰੁਪਏ ਖਰਚ ਕਰ ਸਕਦਾ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …