Breaking News
Home / Punjabi News / ਹਿਮਾਚਲ: ਜੀਪ ਖੱਡ ’ਚ ਡਿੱਗੀ; ਦੋ ਹਲਾਕ, 17 ਜ਼ਖ਼ਮੀ

ਹਿਮਾਚਲ: ਜੀਪ ਖੱਡ ’ਚ ਡਿੱਗੀ; ਦੋ ਹਲਾਕ, 17 ਜ਼ਖ਼ਮੀ

ਨਹਾਨ (ਹਿਮਾਚਲ ਪ੍ਰਦੇਸ਼), 9 ਜਨਵਰੀ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ’ਚ ਓਵਰਲੋਡ ਬੋਲੈਰੋ ਜੀਪ ਖੱਡ ’ਚ ਡਿੱਗ ਗਈ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 17 ਜਣੇ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਇਹ ਹਾਦਸਾ ਹਿਮਾਚਲ ਪ੍ਰਦੇ਼ਸ਼ ਦੇ ਬੋਬਰੀ-ਬਸਵਾ ਸੜਕ ’ਤੇ ਬਸਵਾ ਪਿੰਡ ਨੇੜੇ ਵਾਪਰਿਆ। ਪੁਲੀਸ ਸੁਪਰਡੈਂਟ ਨੇ ਦੱਸਿਆ ਕਿ ਸ਼ਿਲਾਈ ਤੋਂ ਪੁਲੀਸ ਟੀਮ ਘਟਨਾ ਸਥਾਨ ’ਤੇ ਪਹੁੰਚ ਗਈ ਹੈ ਅਤੇ ਉਸ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਚਾਅ ਕਾਰਜ ਆਰੰਭ ਦਿੱਤੇ ਹਨ। ਮਾਮੂਲੀ ਜ਼ਖਮੀਆਂ ਨੂੰ ਸ਼ਿਲਾਈ ਦੇ ਹਸਪਤਾਲ ’ਚ ਭੇਜਿਆ ਗਿਆ ਹੈ ਜਦੋਂ ਕਿ ਗੰਭੀਰ ਜ਼ਖ਼ਮੀਆਂ ਨੂੰ ਪੌਂਟਾ ਦੇ ਹਸਪਤਾਲ ਭੇਜਿਆ ਗਿਆ ਹੈ।

 

The post ਹਿਮਾਚਲ: ਜੀਪ ਖੱਡ ’ਚ ਡਿੱਗੀ; ਦੋ ਹਲਾਕ, 17 ਜ਼ਖ਼ਮੀ appeared first on punjabitribuneonline.com.


Source link

Check Also

ਚੰਡੀਗੜ੍ਹ: ਭਾਜਪਾ ਨੂੰ ਝਟਕਾ : ਵਾਰਡ ਨੰਬਰ 30 ਤੋਂ ਸਮੁੱਚੀ ਟੀਮ ਅਕਾਲੀ ਦਲ ਵਿੱਚ ਸ਼ਾਮਲ

ਕੁਲਦੀਪ ਸਿੰਘ ਚੰਡੀਗੜ੍ਹ, 30 ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਸ਼ਹਿਰ ਵਿੱਚ ਭਾਰਤੀ ਜਨਤਾ …