ਚੰਡੀਗੜ੍ਹ—ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨਲਾਲ ਦੇ ਬੇਟੇ ਅਤੇ ਆਦਮਪੁਰ ਤੋਂ ਕਾਂਗਰਸ ਵਿਧਾਇਕ ਕੁਲਦੀਪ ਬਿਸ਼ਨੋਈ ਦੀ ਰਿਹਾਇਸ਼ ਅਤੇ ਦਿੱਲੀ ਸਥਿਤ ਟਿਕਾਣਿਆਂ ‘ਤੇ ਅੱਜ ਭਾਵ ਵੀਰਵਾਰ ਤੀਜੇ ਦਿਨ ਵੀ ਜਾਂਚ ਜਾਰੀ ਹੈ। ਹਿਸਾਰ ‘ਚ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਸਮਰਥਕ ਵੀ ਜੁੱਟੇ ਹੋਏ ਹਨ। ਹੁਣ ਤੱਕ ਕੋਈ ਵੀ ਵੱਡਾ ਖੁਲਾਸਾ ਨਹੀਂ ਹੋ ਸਕਿਆ ਹੈ ਪਰ ਟੀਮ ਘਰ ਦੀ ਛੱਤ ‘ਤੇ ਰੱਖੀਆਂ ਟੈਂਕੀਆਂ ਤੋਂ ਲੈ ਕੇ ਪਾਰਕ ਸਮੇਤ ਕਈ ਹੋਰ ਥਾਵਾਂ ਨੂੰ ਖੰਗਾਲ ਚੁੱਕੀ ਹੈ।
ਦੱਸ ਦੇਈਏ ਕਿ ਮੰਗਲਵਾਰ ਸਵੇਰੇ 8 ਵਜੇ ਤੋਂ ਜਾਂਚ ਕੀਤੀ ਜਾ ਰਹੀ ਹੈ, ਜੋ ਬੁੱਧਵਾਰ ਰਾਤ 2 ਵਜੇ ਤੋਂ ਬਾਅਦ ਵੀ ਜਾਰੀ ਸੀ। ਇਸ ਦੌਰਾਨ ਅਧਿਕਾਰੀਆਂ ਨੇ ਭਵਯ ਅਤੇ ਉਸ ਦੇ ਨਜ਼ਦੀਕੀਆਂ ਬਾਰੇ ਵੀ ਪੁੱਛਿਆ ਜੋ ਪਰਿਵਾਰ ਦੇ ਕਾਰੋਬਾਰ ‘ਚ ਨਾਲ ਰਹੇ ਹਨ। ਇਸ ਤੋਂ ਇਲਾਵਾ ਪੁਲਸ ਨੇ ਕੁਲਦੀਪ ਦੀ ਕੋਠੀ ਦੇ ਰਸਤੇ ‘ਤੇ ਬੈਰੀਕੇਡਿੰਗ ਲਗਾ ਦਿੱਤੇ ਹਨ।
Check Also
Fatehgarh Sahib ‘ਚ 2 ਆਂਗਣਵਾੜੀ ਵਰਕਰਾਂ ਬੇਹੋਸ਼, ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਦਿਆਂ ਵਿਗੜੀ ਤਬੀਅਤ
Fatehgarh Sahib News : ਫਤਿਹਗੜ੍ਹ ਸਾਹਿਬ ਵਿੱਚ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ …
Asian Tribune Your Multilingual Newspaper covering World and local news News